ਇੰਦਰਾ ਗਾਂਧੀ ਦੀਆ ਗ਼ਲਤ ਨੀਤੀਆਂ ਤੇ ਪੰਜਾਬ ਸੱਤਾ ਤੇ ਜਬਰੀ ਕਾਬਜ ਹੋਣ ਦੀ ਲਾਲਸਾ ਕਾਰਨ ਆਪ੍ਰੇਸ਼ਨ ਬਲਿਊ ਸਟਾਰ ਦੀ ਉੱਪਜ ਹੋਈ
ਕਾਂਗਰਸੀ ਨੇਤਾ ਜਗਦੀਸ਼ ਟਾਇਟਲਰ ਖਿਲਾਫ ਅਦਾਲਤ ਵਲੋਂ ਹੱਤਿਆ ਦੇ ਦੋਸ਼ ਤੈਅ ਹੋਣ ਤੋਂ ਬਾਅਦ ਤੇ ਮੋਦੀ ਸਰਕਾਰ ਵੱਲੋ ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਲਗਾਤਾਰ ਸਖਤ ਐਕਸ਼ਨ ਤੋਂ ਕਾਂਗਰਸ ਪਾਰਟੀ ਬੁਰੀ ਤਰਾਂ ਘਬਰਾਈ ਹੋਈ ਹੈ ।ਕਾਂਗਰਸ ਪਾਰਟੀ ਦੇ ਲੀਡਰ ਊਲ-ਜਲੂਲ ਬਿਆਨ ਦੇ ਰਹੇ ਹਨ ।ਅਪ੍ਰੇਸ਼ਨ ਬਲਿਊ ਸਟਾਰ ਬਾਰੇ ਚੰਨੀ ਦਾ ਬਿਆਨ ਹਾਸੋਹੀਣਾ ਤੇ ਗੁਮਰਾਹਕੁਨ ਹੈ,ਕਾਂਗਰਸ਼ ਪਾਰਟੀ ਨੇ ਕਦੇ ਵੀ ਦੇਸ਼ ਤੇ ਸਿੱਖਾਂ ਤੋਂ ਮੁਆਫੀ ਨਹੀਂ ਮੰਗੀ,ਰਾਹੁਲ ਗਾਂਧੀ ਕਾਂਗਰਸ ਪਾਰਟੀ ਵੱਲੋ ਸਿੱਖਾਂ ਤੇ ਕੀਤੇ ਜ਼ੁਲਮਾਂ ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ ਕਰ ਰਿਹਾ ਹੈ । ਸੀਨੀਅਰ ਆਗੂ,ਰਾਸ਼ਟਰੀ ਕਾਰਜਕਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਬੀਜੇਪੀ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਝੂਠ ਬੋਲਣਾ ਤੇ ਸਿੱਖਾਂ ਦੇ ਜਜਬਾਤਾਂ ਨਾਲ ਖੇਡਣਾ ਬੰਦ ਕਰਨ, ਸਿੱਖਾਂ ਨੂੰ ਭਟਕਾਉਣ ,ਭੜਕਾਉਣ ਤੇ ਗੁਮਰਾਹ ਕਰਨ ਦੀ ਕੋਸ਼ਿਸ ਨਾ ਕਰਨ ਕਿਉਕਿ ਕਾਂਗਰਸ ਪਾਰਟੀ ਦੀਆ ਗਲਤ ਨੀਤੀਆ ਦੇ ਕਾਰਨ ਪੰਜਾਬ ਦੇ ਲੋਕ ਪਹਿਲਾਂ ਬਹੁਤ ਸੰਤਾਪ ਭੋਗ ਚੁੱਕੇ ਹਨ,ਕਾਂਗਰਸ ਪਾਰਟੀ ਸਿੱਖਾਂ ਤੇ ਕੀਤੇ ਜ਼ੁਲਮਾਂ ਤੋਂ ਬਚ ਨਹੀਂ ਸਕਦੀ । ਭਾਜਪਾ ਦਾ ਆਪ੍ਰੇਸ਼ਨ ਬਲਿਊ ਸਟਾਰ ਨਾਲ ਕੋਈ ਲੈਣਾ ਦੇਣਾ ਨਹੀ ।ਇਹਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ
ਸੀਨੀਅਰ ਆਗੂ,ਰਾਸ਼ਟਰੀ ਕਾਰਜਕਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਬੀਜੇਪੀ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ।ਇਸ ਮੌਕੇ ਓਹਨਾ ਦੇ ਨਾਲ ਭਾਜਪਾ ਦੇ ਸੂਬਾ ਪ੍ਰੈਸ
ਸਕੱਤਰ ਹਰਦੇਵ ਸਿੰਘ ਉਭਾ ਮੌਜੂਦ ਸਨ ।ਗਰੇਵਾਲ ਨੇ ਦੱਸਿਆ ਕਿ ਅਡਵਾਨੀ ਜੀ ਨੇ ਆਪਣੀ ਕਿਤਾਬ
“ਮੇਰਾ ਦੇਸ਼ ਮੇਰੇ ਲੋਕ” ਦੇ ਚੌਥੇ ਹਿਸੇ ,ਸੱਤਵੇ ਚੈਪਟਰ “ਪੰਜਾਬ ਦੀ ਵੇਦਨਾ ” ਵਿੱਚ ਵਿਸਥਾਰ ਨਾਲ ਦੱਸਿਆ ਕਿ ਕਿਸ ਤਰਾਂ ਇੰਦਰ ਗਾਂਧੀ ਨੇ ਸੱਤਾ ਦੀ ਲਾਲਸਾ ਵਿੱਚ ਪੰਜਾਬ ਦੀਆ ਗੈਰ ਕਾਂਗਰਸੀ ਸਰਕਾਰਾ ਨੂੰ ਵਾਰ ਵਾਰ ਤੋੜਿਆ ,ਪਰ ਪੰਜਾਬ ਦੇ ਲੋਕ ਕਾਂਗਰਸ ਨੂੰ ਨਕਾਰਦੇ ਰਹੇ।ਫਿਰ ਇੰਦਰਾ ਗਾਂਧੀ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਹੱਥ ਕੰਢੇ ਵਰਤਣੇ ਸੁਰੂ ਕਰ ਦਿੱਤੇ ਖਾਲਸਤਾਨੀਆਂ,ਵੱਖਵਾਦੀਆ ਨੂੰ ਸਪੋਰਟ,ਸਹਿ,ਮੱਦਦ ਦੇਣੀ ਸ਼ੁਰੂ ਕਰ ਦਿੱਤੀ ।ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਲੱਛਮਣ ਸਿੰਘ ਗਿੱਲ ਦੀ ਸਰਕਾਰ ਵਿੱਚ ਜਗਜੀਤ ਸਿੰਘ ਚੋਹਾਨ ਨੂੰ ਮੰਤਰੀ ਬਣਾਇਆ ਜਿਸ ਨੂੰ ਬਾਅਦ ਵਿੱਚ ਖਾਲਿਸਤਾਨ ਦਾ ਰਾਸ਼ਟਰਪਤੀ ਗੋਸ਼ਿਤ ਕੀਤਾ ਗਿਆ । ਕਾਂਗਰਸ ਦੀਆ ਗ਼ਲਤ ਨੀਤੀਆਂ ਤੇ ਸੱਤਾ ਦੀ ਲਾਲਸਾ ਕਰਨ ਆਪ੍ਰੇਸ਼ਨ ਬਲਿਊ ਸਟਾਰ ਦੀ ਉੱਪਜ ਹੋਈ ਜਿਸ ਨਾਲ ਦੇਸ਼ ਤੇ ਪੰਜਾਬ ਦਾ ਨੁਕਸਾਨ ਹੋਇਆ ।ਅਡਵਾਨੀ ਜੀ ਨੇ ਕਿਤਾਬ ਰਾਹੀ ਦੱਸਿਆ ਕਿ ਓਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਪੂਰੀ ਤਰਾਂ ਜਿੰਮੇਵਾਰ ਸੀ।ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋ ਵਿਦੇਸ਼ ਜਾ ਕੇ ਇਹ ਕਹਿਣਾ ਕੇ ਸਿਖ ਕੜ੍ਹਾ ਤੇ ਪੱਗ ਨਹੀਂ ਪਹਿਨ ਸਕਦੇ ਝੂਠਾ ਤੇ ਬਹੁਤ ਨਿੰਦਣਯੋਗ ਹੈ ,ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ।ਉਹਨਾਂ ਨੂੰ ਦੇਸ਼ ਅਤੇ ਸਿੱਖਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ।ਓਹਨਾ ਕਿਹਾ ਕਿ ਸਮੇਂ ਸਮੇਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾ ਖੁਦ ਪੱਗ ਬੰਨਦੇ ਹਨ ਤੇ ਸਿੱਖ ਧਰਮ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ ਹਨ ।ਓਹਨਾ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲ੍ਹੇ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਕਰਵਾਇਆ ,ਪੂਰੇ ਸੰਸਾਰ ਵਿੱਚ ਸਾਹਿਬਜਾਦਿਆਂ ਦੇ ਸਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਣ ਲੱਗਿਆ ਹੈ,ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ ,ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ,ਐਫ ਸੀ ਆਰ ਏ ਤਹਿਤ ਸ਼੍ਰੀ ਦਰਬਾਰ ਸਾਹਿਬ ਨੂੰ ਫੰਡਿੰਗ ਆਉਣ ਲੱਗੀ , ਲੰਗਰ ਤੋਂ ਜੀਐਸਟੀ ਖਤਮ ਕੀਤੀ।ਅਫਗਾਨਿਸਤਾਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਭਾਰਤ ਲਿਆਂਦਾ , ਅਫਗਾਨਿਸਤਾਨ ਵਿੱਚੋ ਸਿੱਖਾ ਨੂੰ ਮੋਦੀ ਸਰਕਾਰ ਨੇ ਭਾਰਤ ਲਿਆਦਾਂ ਤੇ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ।ਹਰਜੀਤ ਗਰੇਵਾਲ ਨੇ ਕਿਹਾ ਕਿ 40 ਸਾਲ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣਾ ਭਾਜਪਾ ਦੀ ਮੋਦੀ ਸਰਕਾਰ ਕਾਰਨ ਹੀ ਸੰਭਵ ਹੋ ਸਕਿਆ ਕਿਉਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ ਸਬੂਤ ਨਸ਼ਟ ਕਰ ਦਿੱਤੇ ਸਨ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਲੋਕਾਂ ਨੇ ਬਹੁਤ ਸੰਤਾਪ ਭੋਗਿਆ ਤੇ ਹੁਣ ਦੇਸ਼ ਦੇ ਲੋਕ ਕਾਂਗਰਸ ਪਾਰਟੀ ਨੂੰ ਮੂੰਹ ਨਹੀ ਲਗਾਉਣਗੇ ।ਸੀਨੀਅਰ ਆਗੂ,ਰਾਸ਼ਟਰੀ ਕਾਰਜਕਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਅੱਜ ਬੀਜੇਪੀ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਅਜਿਹੇ ਬਿਆਨ ਦੇਕੇ ਚੋਣਾ ਵਿੱਚ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਫਲ ਨਹੀ ਹੋਣਗੇ।ਗਰੇਵਾਲ ਨੇ ਕਿਹਾ ਕਿ ਨਹਿਰੂ ਨੇ ਸੱਤਾ ਦੀ ਲਾਲਸਾ ਕਾਰਨ ਪਾਕਿਸਤਾਨ ਬਣਾਉਣ ਲਈ ਸਹਿਮਤੀ ਦਿੱਤੀ,ਇੰਦਰਾ ਨੇ ਐਮਰਜੈਂਸੀ ਲਗਾਈ,ਪੰਜਾਬ ਵਿੱਚ ਆਪ੍ਰੇਸ਼ਨ ਬਲਿਊ ਸਟਾਰ ਦੀ ਉੱਪਜ ਕੀਤੀ ਤੇ ਹੁਣ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਉਸੇ ਰਸਤੇ ਤੇ ਚੱਲ ਰਹੇ ਹਨ।ਗਰੇਵਾਲ ਨੇ ਕਿਹਾ ਅਰਵਿੰਦ ਕੇਜਰੀਵਾਲ ਦਾ ਅਸਤੀਫ਼ੇ ਦਾ ਐਲਾਨ ਆਮ ਆਦਮੀ ਪਾਰਟੀ ਦੀ ਈਵੈਂਟ ਮੈਨੇਜਮੈਂਟ ਹੈ।ਅਰਵਿੰਦ ਕੇਜਰੀਵਾਲ ਨੂੰ ਤਾਂ ਬਹੁਤ ਪਹਿਲਾ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ, ਹੁਣ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਤੁਸੀ ਸਰਕਾਰੀ ਕੰਮ ਨਹੀ ਕਰ ਸਕਦੇ ਤੇ ਪਰ ਬੇਸ਼ਰਮੀ ਦੀ ਹੱਦ ਅਰਵਿੰਦ ਕੇਜਰੀਵਾਲ ਅਜੇ ਵੀ ਸਮਾਂ ਲੈ ਰਿਹਾ ਹੈ ।
…………………………………………………………
कांग्रेस नेता जगदीश टाइटलर पर हत्या का आरोप कोर्ट द्वारा तय होने और सिख नरसंहार के दोषियों के खिलाफ लगातार मोदी सरकार की ओर से की जा रही सख्त कार्रवाई के बाद कांग्रेस पार्टी काफी घबराई हुई है। ऑपरेशन ब्लू स्टार पर चन्नी का बयान हास्यास्पद और भ्रामक है, कांग्रेस पार्टी ने कभी भी देश और सिखों से माफी नहीं मांगी, राहुल गांधी कांग्रेस पार्टी द्वारा सिखों पर किए गए अत्याचारों पर पर्दा डालने की असफल कोशिश कर रहे हैं। कांग्रेस पार्टी के नेताओं को झूठ बोलना और सिखों की भावनाओं से खेलना बंद करना चाहिए, सिखों को गुमराह करने, भड़काने और गुमराह करने की कोशिश नहीं करनी चाहिए क्योंकि कांग्रेस पार्टी की गलत नीतियों के कारण पंजाब के लोग पहले ही बहुत संताप भोग चुके है । ऑपरेशन ब्लू स्टार से बीजेपी का कोई लेना-देना नहीं है ये बातें बीजेपी वरिष्ठ नेता, राष्ट्रीय कार्यकारिणी सदस्य हरजीत सिंह ग्रेवाल ने आज चंडीगढ़ स्थित बीजेपी कार्यालय में प्रेस कॉन्फ्रेंस ने व्यक्त की। इस मौके पर उनके साथ सूबा प्रेस
सचिव हरदेव सिंह उभ्भा भी उपस्थित थे। ग्रेवाल ने बताया कि आडवाणी जी ने अपनी पुस्तक में
“मेरा देश मेरे लोक” के चौथे भाग, सातवें अध्याय “पंजाब दी वेदना” में विस्तार से बताया गया है कि कैसे इन्दिरा गांधी ने सत्ता की लालसा में पंजाब की गैर-कांग्रेसी सरकार को बार-बार तोड़ा, लेकिन पंजाब की जनता उन्हें नकारती रही। कांग्रेस ने तब पंजाब की सत्ता पर कब्ज़ा करने के लिए हथकंडों का इस्तेमाल करना शुरू कर दिया, खालिस्तानियों व अलगाववादियों को समर्थन, सहयोग और मदद देना शुरू कर दिया और जस्टिस गुरनाम सिंह की सरकार को भंग कर दिया गया और जगजीत सिंह चौहान को लछमन सिंह गिल की सरकार में मंत्री बनाया गया। जिसने बाद में अपने आप को खालिस्तान का स्वयंभू राष्ट्रपति घोषित कर लिया था। कांग्रेस की गलत नीतियों और सत्ता की लालसा के कारण ऑपरेशन ब्लू स्टार हुआ, जिससे देश और पंजाब को नुकसान हुआ। आडवाणी जी ने किताब के माध्यम से बताया कि ऑपरेशन ब्लू स्टार के लिए इंदिरा गांधी और कांग्रेस पार्टी पूरी तरह जिम्मेदार थी। ग्रेवाल ने कहा कि राहुल गांधी का विदेश जाकर यह कहना कि सिख भारत में कड़ा और पगड़ी नहीं पहन सकते, झूठी और बहुत ही निंदनीय बयान है। प्रधानमंत्री नरेंद्र मोदी समय समय पर खुद पगड़ी पहनते हैं और उनकी सिख धर्म में अपार श्रद्धा और सम्मान है। उन्होंने कहा कि देश के इतिहास में ऐसा पहली बार हुआ है देश के प्रधान मंत्री नरेंद्र मोदी ने लाल किले पर श्री गुरु ग्रंथ साहिब का परकाश करवाया, दुनिया भर में साहिबजादा की शहीदी दिवस को वीर बाल दिवस के रूप में मनाई जाने लगा, सिखों की काली सूची को समाप्त कर दिया गया, श्री करतारपुर साहिब का गलियारा खोला गया, श्री दरबार साहिब को एफसीआरए के तहत फंडिंग मिलनी शुरू हुई, लंगर से जीएसटी खत्म किया गया, श्री गुरु ग्रंथ साहिब के सरुप पूरी श्रद्धा और सम्मान के साथ अफगानिस्तान से भारत लाए गए । अफगानिस्तान से सिख भाइयों को मोदी सरकार ने भारत लाया और उन्हें भारतीय नागरिकता दी। उन्होंने कहा कि 40 साल बाद सिख कत्लेआम के दोषियों को सज़ा मिलना भाजपा की मोदी सरकार के कारण ही संभव हो पाया है क्योंकि कांग्रेस पार्टी ने कई सबूत नष्ट कर दिए थे। उन्होंने कहा कि कांग्रेस पार्टी की गलत नीतियों के कारण पंजाब के लोगों ने बहुत संताप भोगा है और अब देश की जनता कांग्रेस पार्टी को मुंह नही लगाएगी । उन्होंने कहा कि कांग्रेस पार्टी के नेता इस तरह के बयान देकर चुनाव में फायदा उठाने की कोशिश कर रहे हैं, लेकिन वे सफल नहीं होंगे। ग्रेवाल ने कहा कि नेहरू ने सत्ता के लालच के कारण पाकिस्तान बनाने के लिए सहमति दी, सत्ता के लिए इंदिरा ने आपातकाल लगाया, पंजाब में ऑपरेशन ब्लू स्टार की उपज की और अब राहुल गांधी और कांग्रेस पार्टी की उसी राह पर चल रहे हैं।
हरजीत सिंह ग्रेवाल ने कहा कि अरविंद केजरीवाल के द्वारा त्यागपत्र का एलान किया जाना आप पार्टी का इवेंट मेनेजमेंट मात्र है। केजरीवाल जोकि कट्टर ईमानदार होने का दावा करता था उसको तो अपनी गिरफ्तारी होते ही मुख्यमंत्री के पद से त्यागपत्र दे देना चहिए था। अब जब माननीय सुप्रीम कोर्ट ने केजरीवाल को जमानत देने के दौरान मुख्यमंत्री की जिम्मेदारी निभाने से रोक दिया है तो अब त्यागपत्र का एलान करना एक
नौटंकी मात्र ही है।
+ There are no comments
Add yours