ਪੰਜਾਬ ਸਰਕਾਰ ਵੱਲੋਂ ਅਜ਼ਾਦੀ ਦਿਵਸ ਮੌਕੇ ਔਰਤਾਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਤ ਉੱਦਮਾਂ ਦਾ ਸਨਮਾਨ

Estimated read time 3 min read

ਪੰਜਾਬ ਸਰਕਾਰ ਨੇ ਮਹਿਲਾਵਾਂ ਦਰਮਿਆਨ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ 78ਵੇਂ ਆਜ਼ਾਦੀ ਦਿਵਸ ਮੌਕੇ ਮਹਿਲਾਵਾਂ ਦੀ ਅਗਵਾਈ ਵਾਲੇ ਤਕਨਾਲੋਜੀ ਅਧਾਰਤ 10 ਸਟਾਰਟਅੱਪਜ਼, ਜਿਨ੍ਹਾਂ ਨੇ ਸੂਬੇ ਦੇ ਉੱਦਮੀ ਮਾਹੌਲ ਨੂੰ ਹੁਲਾਰਾ ਦੇਣ ਲਈ ਮਿਸਾਲੀ ਯੋਗਦਾਨ ਪਾਇਆ ਹੈ, ਨੂੰ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਬੇਮਿਸਾਲ ਤਰੱਕੀ ਵੱਲ ਵਧ ਰਹੀਆਂ ਇਨ੍ਹਾਂ ਮਹਿਲਾ ਉੱਦਮੀਆਂ ਨੂੰ ਜ਼ਿਲ੍ਹਾ ਪੱਧਰ ‘ਤੇ ਆਜ਼ਾਦੀ ਦਿਵਸ ਸਮਾਰੋਹਾਂ ਦੌਰਾਨ ਸਨਮਾਨਿਤ ਕੀਤਾ ਗਿਆ।

ਇਹਨਾਂ ਸਟਾਰਟਅੱਪਜ਼ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੀ ਅਗਵਾਈ ਵਾਲੀ ਪੰਜਾਬ ਸਟੇਟ ਇਨੋਵੇਸ਼ਨ ਕੌਂਸਲ ਦੀ ਸਟਾਰਟਅੱਪਜ਼ ਹੈਂਡਹੋਲਡਿੰਗ ਐਂਡ ਇੰਪਾਵਰਮੈਂਟ ਪਹਿਲਕਦਮੀ ਰਾਹੀਂ ਸਮਰਥਨ ਦਿੱਤਾ ਜਾ ਰਿਹਾ ਹੈ।

ਇਹ ਪਹਿਲਕਦਮੀ ਪੰਜਾਬ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਮਿਸ਼ਨ ਇਨੋਵੇਟ ਪੰਜਾਬ ਦਾ ਹਿੱਸਾ ਹੈ ਜਿਸ ਦਾ ਉਦੇਸ਼ ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟਅੱਪਜ਼ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ, ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਇਹ ਸਟਾਰਟਅੱਪ ਤਰਜੀਹੀ ਖੇਤਰਾਂ ‘ਤੇ ਧਿਆਨ ਕੇਂਦਰਤ ਕਰਦਿਆਂ ਨਵੀਆਂ ਤਕਨੀਕਾਂ ਅਤੇ ਵਿਚਾਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਸਮਾਜ ਵਿਕਾਸ ਨੂੰ ਹੁਲਾਰਾ ਮਿਲੇਗਾ।
ਪੰਜਾਬ ਸਰਕਾਰ ਇਨ੍ਹਾਂ ਮਹਿਲਾ ਉੱਦਮੀਆਂ ਨੂੰ ਵਧਣ-ਫੁੱਲਣ ਲਈ ਅਨੁਕੂਲ ਮਾਹੌਲ ਪ੍ਰਦਾਨ ਕਰ ਰਹੀ ਹੈ। ਮੋਟੇ ਅਨਾਜਾਂ ਨੂੰ ਟਿਕਾਊ ਖੇਤੀ ਅਤੇ ਪੌਸ਼ਟਿਕ ਖੁਰਾਕ ਵਜੋਂ ਉਤਸ਼ਾਹਿਤ ਕਰਦਿਆਂ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੇ ਦ੍ਰਿਸ਼ਟੀਕੋਣ ਅਨੁਸਾਰ ਮਹਿਲਾ ਨੌਜਵਾਨਾਂ ਦੀ ਅਗਵਾਲੀ ਵਾਲੇ ਤਿੰਨ ਸਟਾਰਟਅੱਪ, ਐਮਕੈਲੀ ਬਾਇਓਟੈਕ ਪ੍ਰਾਈਵੇਟ ਲਿਮਟਿਡ (ਡਾ. ਵਿਪਾਸ਼ਾ ਸ਼ਰਮਾ), ਮਿਲਟ ਸਿਸਟਰਜ਼ (ਡਾ. ਅਮਨ ਅਤੇ ਡਾ. ਦਮਨ ਵਾਲੀਆ) ਅਤੇ ਰੋਜ਼ੀ ਫੂਡਜ਼ (ਡਾ. ਰੋਜ਼ੀ ਸਿੰਗਲਾ), ਮੋਟੇ ਅਨਾਜਾਂ ਪੌਸ਼ਟਿਕ ਗੁਣਾਂ ਬਾਰੇ ਜਗਰੂਕਤਾ ਪੈਦਾ ਕਰਨ, ਗਰਭਵਤੀ ਔਰਤਾਂ, ਦੁੱਧ ਪਿਲਾਉਣ ਵਾਲੀਆਂ ਮਾਵਾਂ, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਸ਼ੂਗਰ ਦੇ ਮਰੀਜਾਂ ਲਈ ਕਸਟਮਾਈਜ਼ਡ ਰੈਡੀ-ਟੂ-ਈਟ (ਖਾਣ ਲਈ ਤਿਆਰ) ਉਤਪਾਦਾਂ ਅਤੇ ਪੀਣ ਵਾਲੇ ਪਦਾਰਥਾਂ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਸਟਾਰਟਅੱਪ ਵਿੱਚੋਂ ਇੱਕ ਡਾ. ਰਿਤੂ ਮਹਾਜਨ ਦੀ ਅਗਵਾਈ ਵਾਲੇ ਰੀਬਾਇਓਪੀ ਐਗਰੋ ਟੈਕ ਪ੍ਰਾਈਵੇਟ ਲਿਮਟਿਡ ਨੇ ਨੈਨੋ-ਬਾਇਓ-ਕੀਟਨਾਸ਼ਕਾਂ ਨੂੰ ਤਿਆਰ ਕਰਨ ਲਈ ਇੱਕ ਨਵੀਨਤਾਕਾਰੀ ਬਾਇਓਡੀਗ੍ਰੇਡੇਬਲ ਅਤੇ ਨਾਨ-ਟੌਕਸਿਕ (ਜ਼ਹਿਰ-ਰਹਿਤ) ਰਚਨਾ ਤਿਆਰ ਕੀਤੀ ਹੈ।
ਹੈਲਥਕੇਅਰ ਆਧਾਰਿਤ ਸਟਾਰਟਅੱਪਸ ਵਿੱਚ ਡਾ. ਗੋਰੀ ਜੈਮੁਰਗਨ ਦੀ ਅਗਵਾਈ ਵਾਲੀ ਗੌਰੀਜ਼ ਸਕਿਨ ਕੇਅਰ ਪ੍ਰਾਈਵੇਟ ਲਿਮਟਿਡ ਐਂਟੀ-ਏਜਿੰਗ ਅਤੇ ਐਂਟੀ-ਕੈਂਸਰ ਵਿਸ਼ੇਸ਼ਤਾਵਾਂ ਵਾਲੇ ਬਾਇਓਮਾਸ-ਅਧਾਰਤ ਕੁਦਰਤੀ ਸਨਸਕ੍ਰੀਨ ਫਾਰਮੂਲੇ ਬਣਾਉਣ ਲਈ ਕੰਮ ਕਰ ਰਹੀ ਹੈ; ਸ਼੍ਰੀਮਤੀ ਸ਼ਕੁੰਤਲਾ ਦੀ ਅਗਵਾਈ ਵਾਲੀ ਜੇ.ਵੀ.-ਸਕੈਨ ਪ੍ਰਾਈਵੇਟ ਲਿਮਟਿਡ ਮੋਬਾਈਲ ਦੁਆਰਾ ਸ਼ੁਰੂਆਤੀ ਪੜਾਅ ‘ਤੇ ਹੀ ਬਿਮਾਰੀ ਦਾ ਪਤਾ ਲਗਾਉਣ ਲਈ ਏ.ਆਈ. ਅਧਾਰਤ ਵੌਇਸ ਵਿਸ਼ਲੇਸ਼ਣ ਟੂਲ ਤਿਆਰ ਕਰਨ ਲਈ ਕੰਮ ਕਰ ਰਹੀ ਹੈ; ਡਾ. ਪੱਲਵੀ ਬਾਂਸਲ ਦੀ ਅਗਵਾਈ ਵਾਲੀ ਟੀਮਮੈਡ ਕੇਅਰ ਗਰਭਵਤੀ ਔਰਤਾਂ ਲਈ ਏ.ਆਈ. ਆਧਾਰਤ ਰੀਅਲ-ਟਾਈਮ ਹੈਲਥ ਟ੍ਰੈਕਿੰਗ ਪ੍ਰਦਾਨ ਕਰ ਰਹੀ ਹੈ, ਜਿਸ ਨਾਲ ਹੈਲਥਕੇਅਰ ਪੇਸ਼ੇਵਰ ਮਾਵਾਂ ਦੀ ਸਿਹਤ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰ ਸਕਦੇ ਹਨ। ਹੋਰ ਦੋ ਸਟਾਰਟਅੱਪ ਸ਼੍ਰੀਮਤੀ ਪੂਜਾ ਕੌਸ਼ਿਕ ਦੀ ਅਗਵਾਈ ਵਾਲੀ ਕ੍ਰਿਏਟਕਿੱਟ ਅਤੇ ਨੈਨਸੀ ਭੋਲਾ ਦੀ ਅਗਵਾਈ ਵਾਲੀ ਸਖੀਆਂ, ਸਮਾਜਿਕ ਉੱਦਮਤਾ ਮਾਡਲ ਤਹਿਤ ਪੰਜਾਬ ਦੇ ਪੇਂਡੂ ਖੇਤਰਾਂ ਦੀਆਂ ਗਰੀਬ ਮਹੀਲਾਵਾਂ, ਬੁਣਕਰਾਂ ਅਤੇ ਕਾਰੀਗਰਾਂ ਨੂੰ ਸ਼ਾਮਲ ਕਰਦਿਆਂ ਟੈਕਸਟਾਈਲ ਵੇਸਟ ਤੋਂ ਟਿਕਾਊ ਉਤਪਾਦ ਤਿਆਰ ਕਰ ਰਹੇ ਹਨ। ਸ਼੍ਰੀਮਤੀ ਹਰਦੀਪ ਕੌਰ ਦੀ ਅਗਵਾਈ ਵਾਲੇ ਇੱਕ ਹੋਰ ਸਟਾਰਟਅੱਪ ਇੰਡੋਨਾ ਇਨੋਵੇਟਿਵ ਸਲਿਊਸ਼ਨਜ਼ ਨੇ ਪਾਣੀ ਦੀ ਬਰਬਾਦੀ ਨੂੰ ਘਟਾਉਣ ਲਈ ਵਾਟਰ ਫਲੋਅ ਰੀਸਟ੍ਰਿਕਟਰ ਤਿਆਰ ਕੀਤਾ ਹੈ।
ਸਟਾਰਟਅੱਪਜ਼ ਨੂੰ ਵਧਾਈ ਦਿੰਦਿਆਂ ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਡਾਇਰੈਕਟਰ ਇੰਜਨੀਅਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਐਸ.ਐਚ.ਈ, ਪੀ.ਐਸ.ਸੀ.ਐਸ.ਟੀ. ਦੀ ਪਹਿਲਕਦਮੀ ਹੈ ਜਿਸ ਦੇ ਤਹਿਤ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਤੋਂ ਸੰਭਾਵੀ ਮਹਿਲਾ ਸਟਾਰਟਅੱਪਾਂ ਨੂੰ ਉਨ੍ਹਾਂ ਦੇ ਉੱਦਮਾਂ ਦਾ ਸਮਰਥਨ ਕਰਨ ਲਈ ਸਰੋਤ, ਸਲਾਹਕਾਰ ਅਤੇ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ।

ਇਹ ਪਹਿਲਕਦਮੀ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਦੇ ਸਕੱਤਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੀ.ਐਸ.ਸੀ.ਐਸ.ਟੀ. ਵੱਲੋਂ ਜਲਦ ਹੀ ਐਚ.ਐਚ.ਈ. (ਸ਼ੀਅ) ਕੋਹਰਟ 3.0 ਲਈ ਸੱਦਾ ਦਿੱਤਾ ਜਾਵੇਗਾ, ਜਿਸ ਜ਼ਰੀਏ ਵਿਦਿਆਰਥਣਾਂ ਨੂੰ ਪ੍ਰੋਗਰਾਮ ਲਈ ਰਜਿਸਟਰ ਕਰਨ ਦੀ ਅਪੀਲ ਕੀਤੀ ਜਾਵੇਗੀ।
ਜੁਆਇੰਟ ਡਾਇਰੈਕਟਰ-ਕਮ-ਪ੍ਰੋਗਰਾਮ ਲੀਡਰ ਡਾ. ਦਪਿੰਦਰ ਕੌਰ ਬਖਸ਼ੀ ਨੇ ਦੱਸਿਆ ਕਿ ਪੀ.ਐਸ.ਸੀ.ਐਸ.ਟੀ. ਨੇ ਪਿਛਲੇ ਦੋ ਸਾਲਾਂ ਵਿੱਚ ਰਾਜ ਵਿੱਚ ਵੱਡੇ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਹਨ, ਜਿਸ ਵਿੱਚ 3500 ਤੋਂ ਵੱਧ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਹੁਤ ਸਾਰੇ ਸਟਾਰਟਅੱਪਜ਼ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ, 20 ਹੋਰ ਸਟਾਰਟਅੱਪਜ਼ ਨੂੰ ਪ੍ਰਮੁੱਖ ਇਨਕਿਊਬੇਟਰਾਂ ਅਤੇ ਸਮਰਥਕਾਂ, ਖਾਸ ਕਰਕੇ ਟੀਪੀਆਈ-ਆਈਸਰ ਮੋਹਾਲੀ, ਅਵਧ ਆਈ.ਆਈ.ਟੀ. ਰੋਪੜ, ਜੀਜੇਸੀਈਆਈ-ਜੀਐਨਡੀਯੂ, ਅੰਮ੍ਰਿਤਸਰ, ਪੀਏਬੀਆਈ-ਪੀਏਯੂ ਲੁਧਿਆਣਾ, ਸਟੈਪ-ਥਾਪਰ ਇੰਸਟੀਚਿਊਟ, ਪਟਿਆਲਾ ਅਤੇ ਚੰਡੀਗੜ੍ਹ ਏਂਜਲਸ ਨੈੱਟਵਰਕ ਦੇ ਸਹਿਯੋਗ ਨਾਲ ਸਿਖਲਾਈ ਅਤੇ ਸਲਾਹ ਦਿੱਤੀ ਜਾ ਰਹੀ ਹੈ । ਉਨ੍ਹਾਂ ਨੇ ਔਰਤਾਂ ਦੇ ਯਤਨਾਂ ਅਤੇ ਸਮਰਪਣ ਨੂੰ ਮਾਨਤਾ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

……………………………………………………

पंजाब सरकार ने महिलाओं में उद्ममी भावना को उत्साहित करने के लिए 78वें स्वतंत्रता दिवस दौरान महिलाओं के नेतृत्व वाले प्रौद्यौगिकी आधारित 10 स्टारटअप्पज़, जिन्होंने राज्य के उद्यम माहौल को बढावा देने के लिए मिसाली योगदान दिया है, को सम्मानित किया। बताने योग्य है कि बेमिसाल तरक्की की तरफ बढ़ रही इन महिला उद्दमियों को ज़िला स्तर पर स्वतंत्रता दिवस समारोह दौरान सम्मानित किया गया।

इन स्टारटअप्पज़ को पंजाब स्टेट कौंसिल फार विज्ञान एंड प्रौद्यौगिकी के नेतृत्व वाली पंजाब स्टेट इनोवेशन कौंसिल की स्टारटअप्पज़ हैंडहोलडिंग एंड इम्पावरमैंट पहलकदमी के द्वारा समर्थन दिया जा रहा है।

यह पहलकदमी पंजाब के विज्ञान, प्रौद्यौगिकी और वातावरण विभाग के मिशन इनोवेट पंजाब का हिस्सा है जिसका उद्देश्य महिलाओं के नेतृत्व वाले स्टारटअप्पज़ को तकनीकी सहायता प्रदान करना, रोज़गार के अवसर पैदा करना और राज्य के आर्थिक विकास को बढावा देना है। यह स्टारटअप्प प्रस्तावित क्षेत्रों पर ध्यान केन्द्रित करती नई तकनीकों और विचारों को उत्साहित कर रही है, जिससे समाज विकास को बढावा मिलेगा।
पंजाब सरकार इन महिला उद्दमियों को आगे बढने के लिए अनुकूल माहौल प्रदान कर रही है। मोटे अनाजों को टिकाऊ खेती और पौष्टिक ख़ुराक के तौर पर उत्साहित करते फ़सली विभिन्नता को बढावा देने के लिए राज्य सरकार के दृष्टिकोण अनुसार युवा महिलाओं की अगवाली वाले तीन स्टारटअप्प, ऐमकैली बायोटैक प्राईवेट लिमटिड ( डा. विपाशा शर्मा), मिलट सिस्टरज़ ( डा. अमन और डा. दमन वालिया) और रोज़ी फूडज़ ( डा. रोजी सिंगला), मोटे अनाजों पौष्टिक गुणों के बारे में जगरूकता पैदा करने, गर्भवती महिलाओं, दूध पिलाने वाली माताओं, कुपोषण के शिकार बच्चों और शुगर के मरीजों के लिए कस्टमाईज़ड रैडी- टू- इट ( खाने के लिए तैयार) उत्पादों और पीने वाले पदार्थों को तैयार करने में महत्वपूर्ण भूमिका निभा रहे है। इन स्टारटअप्प में से एक डा. ऋतु महाजन के नेतृत्व वाले रीबाईओपी एग्रो टेक प्राईवेट लिमटिड ने नैनो- बायो- कीटनाशकों को तैयार करने के लिए एक नवीनताकारी बायोडीग्रेडेबल और नान- टाक्सिक ( ज़हर- रहित) रचना तैयार की है।
हैलथकेयर आधारित स्टारटअप्पस में डा. गोरी जैमुरगन के नेतृत्व वाली गौरीज़ स्किन केयर प्राईवेट लिमटिड एंटी- एजिंग और एंटी- कैंसर विशेषताओं वाले बायोमास- आधारित प्राकृतिक सनसक्रीन फार्मूले बनाने के लिए काम कर रही है; श्रीमती शकुंतला के नेतृत्व वाली जे.वी.- स्कैन प्राईवेट लिमटिड मोबाइल द्वारा शुरुआती पड़ाव पर ही बीमारी का पता लगाने के लिए ए.आई. अधारित वाइस् विश्लेषण टूल तैयार करने के लिए काम कर रही है; डा. पल्लवी बांसल के नेतृत्व वाली टीममैड केयर गर्भवती महिलाओं के लिए ए.आई. आधारित रियल- टाईम हैल्थ ट्रेकिंग प्रदान कर रही है, जिससे हैल्थकेयर पेशेवर मां के स्वास्थ्य की प्रभावशाली ढंग से निगरानी कर सकते है और दो स्टारटअप्प श्रीमती पूजा कौशिक के नेतृत्व वाली क्रिएटकिट्ट और नैन्सी भोला के नेतृत्व वाली सखीयां, सामाजिक उद्दमता माडल के अंतर्गत पंजाब के ग्रामीण क्षेत्रों की गरीब महिलाओं, बुणकरों और कारीगरों को शामिल करते टेक्स्टाईल वेस्ट से टिकाऊ उत्पाद तैयार कर रहे है। श्रीमती हरदीप कौर के नेतृत्व वाले एक ओर स्टारटअप्प इंडोना इनोवेटिव सल्यूशनज़ ने पानी की बर्बादी को घटाने के लिए वाटर फ्लो रीस्ट्रिकटर तैयार किया है।
स्टारटअप्पज़ को बधाई देते पी. एस. सी.एस.टी. के कार्यकारी डायरैक्टर इंजनियर प्रितपाल सिंह ने बताया कि वह एस.एच.ई, पी.एस.सी.एस. टी. की पहलकदमी है जिसके अंतर्गत कालेजों, यूनिवर्सिटियोँ और खोज संस्थानों से संभावी महिला स्टारटअप्प को उनके उद्यमों का समर्थन करने के लिए स्रोत, सलाहकार और फंड मुहैया करवाए जा रहे है।

यह पहलकदमी विज्ञान, प्रौद्यौगिकी और वातावरण विभाग, पंजाब के सचिव के नेतृत्व में की जा रही है। इसके इलावा पी.एस.सी. एस.टी.द्वारा जल्द ही एच.एच.ई. ( शी) कोहरट 3. 0 के लिए न्योता दिया जायेगा, जिससे छात्राओं को प्रोग्राम के लिए रजिस्टर करने की अपील की जाएगी।
ज्वाईंट डायरैक्टर- कम- प्रोग्राम लीडर डा. दपिन्दर कौर बख्शी ने बताया कि पी.एस.सी.एस.टी. ने पिछले दो सालों में राज्य में बड़े स्तर पर जागरूकता अभियान चलाए है, जिसमें 3500 से अधिक छात्राओं को जागरूक किया गया है। उन्होंने आगे बताया कि बहुत सी स्टारटअप्पज़ ने बहुत बढ़िया प्रदर्शन किया है, 20 ओर स्टारटअप्पज़ को प्रमुख इनक्यूबेटरों और समर्थकों, विशेषकर टीपिआई- आईसर मोहाली, अवध आई. आई. टी. रोपड़, जीजेसीईआई- जीएनडीयू, अमृतसर, पीएबीआई- पीएयू लुधियाना, स्टैंप- थापर इंस्टीट्यूट, पटियाला और चंडीगढ़ एंजल्स नैटवर्क के सहयोग के साथ प्रशिक्षण और सलाह दी जा रही है। उन्होंने महिलाओं के प्रयासों और समर्पण को मान्यता देने के लिए पंजाब सरकार का धन्यवाद किया।

……………………………………………….

In a major push for women entrepreneurship, the Punjab Government has felicitated 10 women-led startups in the state on the 78th Independence Day for their valuable contributions to enhancing and influencing Punjab’s innovation ecosystem. These female founders, who are making remarkable progress, were recognised during the district-level I-Day celebrations.

These startups are being supported through the Startup’s Handholding & Empowerment (SHE) Initiative of the Punjab State Innovation Council, led by the Punjab State Council for Science & Technology (PSCST).

The initiative is a part of Mission Innovate Punjab led by Department of Science, Technology & Environment, GoP to technologically empower female startups for creating ventures, generating employment and boosting economic growth of the State. These Startups, while working on priority areas, are promoting novel technologies and interventions for creating positive impact on societal development.

Government of Punjab is providing conducive environment for these women entrepreneurs to thrive. In line with State Government’s vision for diversification and promoting millets as sustainable and nutritious crop, three young startups, Dr. Vipasha Sharma, MKelly Biotech Pvt. Ltd., Dr. Aman & Dr. Daman Walia of Millet Sisters, and Dr. Rosy Singla of Rosy Foods are playing vital role in enhancing nutritional profile of millets, developing customized ready-to-eat products and beverages for pregnant women, lactating mothers, undernourished children and diabetics. One of the startup, Dr. Ritu Mahajan, RiBioP AgroTech Pvt. Ltd., has created an innovative biodegradable & non-toxic composition for preparing nano-bio-pesticides.
Among healthcare based startups, Dr. Gowri Jayamurgan, Gowriz Skin Care Pvt. Ltd. is working to produce biomass-based natural sunscreen formulation with anti-ageing and anti-cancer properties; Ms. Shakuntala, JV-Scan Pvt. Ltd. for AI based voice analysis tool for detecting illness at early stage through mobiles; Dr. Pallavi Bansal, TeamMed Care is providing AI based real-time health tracking for pregnant women, enabling healthcare professionals to monitor maternal health effectively. Other two startups, KreatKnit by Ms. Pooja Kaushik and Sakhiyan by Nancy Bhola are creating sustainable products from textile waste engaging underprivileged women, weavers, and artisans from rural areas of Punjab under Social Entrepreneurship Model. Another Startup, Ms. Hardeep Kaur, Indona Innovative Solutions has designed water flow restrictor for reducing water wastage.
Congratulating the Startups, Er. Pritpal Singh, Executive Director PSCST, informed that SHE is the initiative of PSCST under which potential women startups from colleges, universities and research institutions are being provided resources, mentorship and funding for supporting their ventures.

The initiative is being taken under leadership and guidance of Secretary, Science, Technology and Environment, Punjab. Further, PSCST would be launching call for SHE Cohort 3.0 shortly, urging girl students to register for the Program.
Dr. Dapinder Kaur Bakshi, Joint Director-cum-Program Leader, informed that PSCST has undertaken massive awareness campaigns in the State in the last two years, sensitising more than 3500 female students. While many startups have performed very well, 20 more are being mentored with the support of leading incubators and enablers, especially TBI-IISER Mohali, AWaDH IIT-Ropar, GJCEI-GNDU, Amritsar, PABI–PAU Ludhiana, STEP – Thapar Institute, Patiala and Chandigarh Angels Network. She thanked Punjab Govt. for recognizing the efforts and dedication of the women.

You May Also Like

More From Author

+ There are no comments

Add yours