ਬਾਲ ਮਜਦੂਰੀ ਖਾਤਮੇ ਲਈ ਕਿਰਤ ਵਿਭਾਗ ਪੰਜਾਬ ਵਲੋਂ ਸੂਬੇ ਭਰ ਵਿਚ ਛਾਪੇਮਾਰੀ

Estimated read time 1 min read

ਪੰਜਾਬ ਰਾਜ ਵਿਚੋਂ ਬਾਲ ਮਜ਼ਦੂਰੀ ਦੀ ਅਲਾਮਤ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਸੂਬੇ ਭਰ ਵਿਚ ਕਿਰਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਕੁਲ 99 ਬਾਲ ਮਜ਼ਦੂਰਾਂ ਨੂੰ ਮੁਕਤ ਕਰਵਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿਚ 11 ਜੂਨ 2024 ਤੋਂ ਮਿਤੀ 21 ਜੂਨ 2024 ਤੱਕ ਬਾਲ ਮਜ਼ਦੂਰੀ ਖਾਤਮਾ ਸਪਤਾਹ ਦੀ ਮੁਹਿਮ ਚਲਾਈ ਗਈ ਹੈ

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਅਧੀਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਡਾਇਰੈਕਟਰ ਆਫ ਫੈਕਟਰੀਜ ਅਤੇ ਸਹਾਇਕ ਕਿਰਤ ਕਮਿਸ਼ਨਰ ਅਧੀਨ ਜ਼ਿਲਾ ਪੱਧਰੀ ਟੀਮਾਂ ਬਣਾਈਆਂ ਗਈਆਂ ਜਿਸ ਵਿਚ ਕਿਰਤ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਇਸਤਰੀ ਅਤੇ ਬਾਲ ਸੁਰੱਖਿਆ ਵਿਭਾਗ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਮੈਂਬਰ ਬਣਾਇਆ ਗਿਆ।

ਇਨ੍ਹਾਂ ਟੀਮਾਂ ਵਲੋਂ ਵੱਖ ਵੱਖ ਕੰਮਕਾਜੀ ਥਾਵਾਂ ਤੇ ਜਾ ਕੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਲੁਧਿਆਣਾ ਵਿਖੇ ਵੱਖ-ਵੱਖ ਉਦਯੋਗਿਕ ਇਕਾਈਆਂ ਵਿੱਚ ਰੇਡਾਂ ਦੌਰਾਨ ਮੈਸ: ਨੀਰਜ ਜੈਨ ਹੌਜਰੀ, ਗੇਲੇ ਵਾਲ ਇੰਡਸਟਰਲ ਏਰੀਆ, ਰਾਹੋ ਰੋਡ ਤੋਂ 21 ਬਾਲ/ ਕਿਸ਼ੋਰ ਮਜ਼ਦੂਰ, ਮੈਸ: ਫਰੰਟ ਲਾਈਨ, ਹੌਜ਼ਰੀ ਕੰਪਲੈਕਸ ਕਾਕੋਵਾਲ ਵਿੱਚੋਂ 25, ਮੈਸ: ਏ ਐਸ ਨਾਰੰਗ, ਹੌਜ਼ਰੀ ਕੰਪਲੈਕਸ ਕਾਕੋਵਾਲ ਵਿੱਚੋਂ 22, ਮੈਂਸ : ਲੀਲਾ ਗਾਰਮੈਂਟ, ਹੌਜ਼ਰੀ ਕੰਪਲੈਕਸ ਕਾਕੋਵਾਲ ਵਿੱਚੋਂ 13 ਅਤੇ ਮੈਸ: ਆਰ ਪੀ ਸਹਿਗਲ ਹੌਜਰੀ ਕੰਪਲੈਕਸ ਕਾਕੌਵਾਲ ਵਿੱਚੋਂ ਵੀ 14 ਬਾਲ/ ਕਿਸ਼ੋਰ ਮਜ਼ਦੂਰ ਛੁਡਵਾਏ ਗਏl ਇਸ ਤਰ੍ਹਾਂ ਲੁਧਿਆਣਾ ਵਿੱਚ ਦੋ ਦਿਨਾਂ ਵਿੱਚ 95 ਬਾਲ/ ਕਿਸ਼ੋਰ ਮਜ਼ਦੂਰ ਛੁਡਵਾਏ ਜਾ ਚੁੱਕੇ ਹਨ
ਕਿਰਤ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਵਿਖੇ ਵੀ 4 ਬਾਲ/ ਕਿਸ਼ੋਰ ਪਾਏ ਗਏ ਜੋ ਕਿ ਹੋਟਲ ਰੋਹਿਤ, ਰੇਲਵੇ ਰੋਡ, ਬਠਿੰਡਾ ਵਿਖੇ 1 ਕਿਸ਼ੋਰ, ਮੈਸ: ਪੱਪੂ ਢਾਬਾ 2 ਕਿਸ਼ੋਰ, ਮੈਸ: ਬਾਲਾ ਜੀ ਪਗੜੀ ਹਾਉਸ ਵਿਖੇ 1 ਕਿਸ਼ੋਰ ਕੰਮ ਕਰਦਾ ਛੁਡਵਾਇਆ ਗਿਆ।

ਅਨਮੋਲ ਗਗਨ ਮਾਨ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੂਬੇ ਨੂੰ ਬਾਲ ਮਜ਼ਦੂਰੀ ਦੀ ਅਲਾਮਤ ਤੋਂ ਮੁਕਤ ਕਰਨ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾਵੇ ।

…………………………………………………………………..

पंजाब राज्य में से बाल मज़दूरी की कुरीति को ख़त्म करने के मंतव्य के साथ राज्य भर में श्रम विभाग की टीमों द्वारा छापेमारी की गई जिस दौरान कुल 99 बाल मज़दूरों को मुक्त करवाया गया।

इस सम्बन्धी जानकारी देते हुये श्रम मंत्री पंजाब अनमोल गगन मान ने बताया कि मुख्यमंत्री पंजाब सरदार भगवंत सिंह मान के दिशा निर्देशों अनुसार राज्य भर में 11 जून 2024 से तारीख़ 21 जून 2024 तक बाल मज़दूरी ख़ात्मा सप्ताह की मुहिम चलाई गई है।

उन्होंने बताया कि इस मुहिम के अधीन राज्य के अलग अलग जिलों में डिप्टी डायरैक्टर आफ फैक्टरीज और सहायक श्रम कमिश्नर के अधीन ज़िला स्तरीय टीमें बनाईं गई जिसमें श्रम विभाग, शिक्षा विभाग, स्वास्थ्य विभाग, महिला और बाल सुरक्षा विभाग और पंजाब पुलिस के अधिकारियों को मैंबर बनाया गया।

इन टीमों से तरफ से अलग अलग कामकाजी स्थानों पर जाकर छापेमारी की गई जिस दौरान लुधियाना में अलग- अलग औद्योगिक इकाईयों में छापों के दौरान मैस. नीरज जैन हौज़री, गेले बाल इंडस्टरल एरिया, राहो रोड से 21 बाल/ किशोर मज़दूर, मैस. फ्रंट लाईन, हौज़री कंपलैक्स काकोवाल में से 25, मैस. ए एस नारंग, हौज़री कंपलैक्स काकोवाल में से 22, मैंस. लीला गारमैंट, हौज़री कंपलैक्स काकोवाल में से 13 और मैस. आर पी सहगल हौज़री कंपलैक्स काकौवाल में से भी 14 बाल/ किशोर मज़दूर छुड़वाए गए। इस तरह लुधियाना में दो दिनों में 95 बाल/ किशोर मज़दूर छुड़वाए जा चुके हैं
श्रम मंत्री ने और जानकारी देते हुये बताया कि बठिंडा में भी 4 बाल/ किशोर पाये गए जो कि होटल रोहत, रेलवे रोड, बठिंडा में 1 किशोर, मैस. पप्पू ढाबा 2 किशोर, मैस. बाला जी पगड़ी हाउस में 1 किशोर काम करता छुड़वाया गया।

अनमोल गगन मान ने श्रम विभाग के अधिकारियों को हिदायत कि राज्य को बाल मज़दूरी की बीमारी से मुक्त करने के लिए पूरी ताकत के साथ काम किया जाये।

…………………………………………………

In a major crackdown on child labour, the Punjab Labour Department conducted raids across the state, rescuing 99 child labourers. The raids were part of the Child Labour Eradication Week campaign launched by Labour Minister Anmol Gagan Maan, under the instructions of Chief Minister Bhagwant Singh Mann.

The campaign, which runs from June 11 to June 21, 2024, aims to eliminate child labour from the state. District-level teams, comprising officials from various departments, conducted raids on industrial units and workplaces in Ludhiana and Bathinda.

In Ludhiana, 95 child labourers were rescued from various industrial units, including Neeraj Jain Hojri, Front Line, AS Narang Hosiery Complex, Leela Garment, and RP Sehgal Hosiery Complex. In Bathinda, 4 child labourers were rescued from Hotel Rohit, Pappu Dhaba, and Balaji Pagari House.

Labour Minister Anmol Gagan Maan directed officials to work tirelessly to free the state from child labour. The department will continue to conduct raids and take strict action against violators.

This drive is a significant step towards ensuring the safety and well-being of children in Punjab.

You May Also Like

More From Author

+ There are no comments

Add yours