ਸਾਰੀਆਂ ਦਿੱਲੀ ਆਧਾਰਿਤ ਪਾਰਟੀਆਂ ਦਰਿਆਈ ਪਾਣੀ ਤੇ ਇਸਦੇ ਰਾਜਧਾਨੀ ਸ਼ਹਿਰ ’ਤੇ ਪੰਜਾਬ ਦੇ ਹੱਕਾਂ ਨੂੰ ਕੁਰਬਾਨ ਕਰਨ ਲਈ ਤਿਆਰ

Estimated read time 1 min read

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਦਰਿਆਈ ਪਾਣੀਆਂ ਤੇ ਰਾਜਧਾਨੀ ਸ਼ਹਿਰ ਚੰਡੀਗੜ੍ਹ ’ਤੇ ਪੰਜਾਬ ਦੇ ਹੱਕਾਂ ਦੀ ਕੁਰਸਾਨੀ ਦੇਣ ਵਾਸਤੇ ਤਿਆਰ ਹਨ ਤੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਇਹਨਾਂ ਮਾੜੇ ਮਨਸੂਬਿਆਂ ਖਿਲਾਫ ਡਟਿਆ ਹੋਇਆ ਹੈ।


ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਢਲ ਦੇ ਹੱਕ ਵਿਚ ਮੁਕੇਰੀਆਂ, ਦਸੂਹਾ, ਟਾਂਡਾ ਤੇ ਸ਼ਾਮ ਚੌਰਾਸੀ ਵਿਖੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਹੁਣ ਵੀ ਆਪ ਸਰਕਾਰ ਇਹ ਸਰਵੇਖਣ ਕਰਵਾਉਦ ਵਾਸਤੇ ਜ਼ੋਰ ਲਗਾ ਰਹੀ ਹੈ ਕਿ ਸਾਰੇ ਸੂਬੇ ਵਿਚ ਖੇਤੀਬਾੜੀ ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਦਾ ਹੈ। ਉਹਨਾਂ ਕਿਹਾ ਕਿ ਇਸ ਜਾਅਲੀ ਸਰਵੇਖਣ ਦਾ ਮਕਸਦ ਇਸਨੂੰ ਸੁਪਰੀਮ ਕੋਰਟ ਵਿਚ ਪੇਸ਼ ਕਰ ਕੇ ਇਹ ਸਾਬਤ ਕਰਨਾ ਹੈ ਕਿ ਪੰਜਾਬ ਕੋਲ ਵਾਧੂ ਪਾਣੀ ਹੈ ਜਿਸਦੇ ਆਧਾਰ ’ਤੇ ਐਸ ਵਾਈ ਐਲ ਦੀ ਉਸਾਰੀ ਕਰ ਕੇ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਇਸ ਮੁੱਦੇ ’ਤੇ ਆਪ ਨਾਲ ਰਲੇ ਹੋਏ ਹਨ ਤੇ ਸਾਰੇ ਮਿਲ ਕੇ ਪੰਜਾਬ ਤੋਂ ਇਸਦੇ ਦਰਿਆਈ ਪਾਣੀ ਖੋਹਣਾ ਚਾਹੁੰਦੇਹਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਇਹਨਾਂ ਪਾਰਟੀਆਂ ਦੇ ਰਾਹ ਵਿਚ ਰੁਕਾਵਟ ਬਣਿਆ ਹੋਇਆ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਜਾਬ ਦਾ ਇਕ ਬੂੰਦ ਪਾਣੀ ਵੀ ਹਰਿਆਣਾ ਜਾਂ ਦਿੱਲੀ ਨਹੀਂ ਜਾਣ ਦੇਵੇਗਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ-ਆਪ ਦੇ ਸਾਂਝੇ ਚੋਣ ਮਨੋਰਥ ਪੱਤਰ ਵਿਚ ਚੰਡੀਗੜ੍ਹ ਨੂੰ ਦਿੱਲੀ ਵਾਂਗੂ ਵੱਖਰੇ ਸ਼ਹਿਰ ਦਾ ਦਰਜਾ ਦੁਆ ਕੇ ਪੰਜਾਬ ਦੇ ਇਸਦੇ ਰਾਜਧਾਨੀ ਸ਼ਹਿਰ ’ਤੇ ਦਾਅਵੇ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਕਿਵੇਂ ਦਲਿਤ ਭਾਈਚਾਰਾ ਇਸ ਗੱਲ ਤੋਂ ਮਾਯੂਸ ਹੈ ਕਿ ਭਾਜਪਾ ਜੇਕਰ ਮੁੜ ਸੱਤਾ ਵਿਚ ਆਈ ਤਾਂ ਇਹ ਸੰਵਿਧਾਨ ਬਦਲ ਦੇਵੇਗੀ। ਉਹਨਾਂ ਕਿਹਾ ਕਿ ਸਿੱਖਾਂ ਵਿਚ ਵੀ ਇਸ ਗੱਲ ਦਾ ਰੋਸ ਹੈ ਕਿ ਕਿਸ ਤਰੀਕੇ ਆਰ ਐਸ ਐਸ ਦਾ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ’ਤੇ ਕਬਜ਼ਾ ਕਰਵਾਇਆ ਗਿਆ ਤੇ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾਈ ਗਈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦੀ ਸਰਕਾਰ ਨੇ ਹੀ ਥਰਮਲ ਪਲਾਂਟ, ਹਵਾਈ ਅੱਡੇ ਚਹੁੰ ਮਾਰਗੀ ਸੜਕਾਂ ਤੇ ਓਵਰ ਬ੍ਰਿਜਾਂ ਸਮੇਤ ਸਾਰਾ ਬੁਨਿਆਦੀ ਢਾਂਚਾ ਸਿਰਜਿਆ ਤੇ ਸ਼ਗਨ, ਆਟਾ ਦਾਲ, ਲੜਕੀਆਂ ਲਈ ਮੁਫਤ ਸਾਈਕਲ ਤੇ ਐਸ ਸੀ ਸਕਾਲਰਸ਼ਿਪ ਵਰਗੀਆਂ ਸਮਾਜ ਭਲਾਈ ਸਕੀਮਾਂ ਚਲਾਈਆਂ ਜੋ ਹੁਣ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ।
ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਵੋਟਾਂ ਪਾਉਣ ਵੇਲੇ 1 ਜੂਨ 1984 ਨੂੰ ਜ਼ਰੂਰ ਚੇਤੇ ਰੱਖਣ ਜਦੋਂ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ ਸੀ। ਇਸ ਮਗਰੋਂ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਕਾਂਗਰਸ ਦੀ ਸ਼ਹਿ ’ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜੋ ਸਿੱਖ ਕੌਮ ਕਦੇ ਭੁੱਲ ਨਹੀਂ ਸਕਦੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਦੀ ਰਾਖੀ ਵਾਸਤੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਉਹਨਾਂ ਨੇ ਇਹ ਵੀ ਦੱਸਿਆ ਕਿ ਜਸਟਿਸ ਜ਼ੋਰਾ ਸਿੰਘ ਜਿਹਨਾਂ ਨੇ ਬੇਅਦਬੀ ਦੀਆਂ ਘਟਨਾਵਾਂ ਬਾਰੇ ਰਿਪੋਰਟ ਦਿੱਤੀ ਸੀ, ਨੇ ਦੱਸਿਆ ਹੈ ਕਿ ਉਹਨਾਂ ਨੂੰ ਆਪ ਨੇ ਕਿਵੇਂ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਹ ਦੱਸਿਆ ਕਿ ਕਿਵੇਂ ਨਸ਼ਿਆਂ ਦੇ ਕਾਰੋਬਾਰ ਦਾ ਪੈਸਾ ਆਪ ਐਮ ਪੀ ਰਾਘਵ ਚੱਢਾ ਕੋਲ ਪਹੁੰਚ ਰਿਹਾ ਹੈ।
ਇਸ ਮੌਕੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ, ਲਖਵਿੰਦਰ ਸਿੰਘ ਲੱਖੀ ਟਾਂਡਾ, ਅਰਵਿੰਦਰਪਾਲ ਸਿੰਘ ਰਸੂਲਪੁਰ, ਸੰਦੀਪ ਸਿੰਘ ਸਿੱਕਰੀ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਵੀ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ।

…………………………………………….

शिरोमणी अकाली दल के अध्यक्ष सरदार सुखबीर सिंह बादल ने आज कहा है कि दिल्ली की सभी पार्टियां पंजाब के नदी जल और उसकी राजधानी चंडीगढ़ पर अपना अधिकार त्यागने के लिए तैयार हैं और अकेले शिरोमणी अकाली दल ही इन नापाक मंसूबों के रास्ते में खड़ा है।

अकाली दल अध्यक्ष ने सोहन सिंह थंदल के समर्थन में मुकेरियां , दसूहा, टांडा और शाम चैरासी में विशाल जनसभाओं को संबोधित करते हुए कहा कि अभी भी आप सरकार पूरे राज्य को कवर करने के लिए एक काल्पनिक सर्वेक्षण पूरा करने की पूरी कोशिश कर रही है ताकि यह दिखाया जा सके कि राज्य के पास अतिरिक्त नहर का पानी है। इससे एसवाईएल नहर के निर्माण और पंजाब के नदी जल को हरियाणा और दिल्ली में स्थानांतरित करने का मार्ग प्रशस्त होगा।’’ उन्होने कहा कि कांग्रेस और भाजपा भी इस मुददे पर आप पार्टी के साथ है और सभी पंजाब से उसका नदियों का पानी छीनना चाहते हैं, केवल अकाली दल ही इन पार्टियों के रास्ते में खड़ा है। उन्होने इस बात पर जोर देते हुए कहा कि पार्टी पानी की एक भी बंूद हरियाणा यां दिल्ली में नही जाने देगी।’’

सरदार बादल ने इस बात की जानकारी देते हुए कहा कि कैसे कांग्रेस-आप का संयुक्त घोषणा पत्र पंजाब की राजधानी चंडीगढ़ पर उसका अधिकार खत्म करना चाहता है। उन्होने कहा,‘‘ दोनों पार्टियां दिल्ली की तर्ज पर चंडीगढ़ को राज्य का दर्जा देने की मांग को लेकर एकजुट हो गई हैं।’’

अकाली दल अध्यक्ष ने यह भी बताया कि कैसे दलित समुदाय इस बात को लेकर परेशान हैं कि भाजपा अगर फिर से सत्ता में आई तो वह संविधान बदल देगी। उन्होने कहा,‘‘ जिस तरह से हरियाणा में एक अलग गुरुद्वारा कमेटी बनाने के लिए एसजीपीसी को तोड़ा गया, उससे सिख भी बेहद दुखी हैं।’’

सरदार बादल ने बताया कि कैसे शिरोमणी अकाली दल थर्मल प्लांटों, हवाई अडडों, चार लेन राजमार्गों और ओवरब्रिजों सहित सभी प्रमुख बुनियादी ढ़ांचा परियोजनाओं के लिए जिम्मेदार होने के अलावा शगुन, आटा-दाल ल़ड़कियों के लिए मुफ्त साइकिल और एससी छात्रवृत्ति और सामाजिक भलाई लाभों को भी आम आदमी पार्टी की सरकार ने वापिस ले लिया है।

सरदार बादल ने पंजाबियों से अपना वोट डालते समय 1 जून 1984 याद करने का आग्रह करते हुए कहा ,‘‘यह वही दिन है जब 1984 में इंदिरा गांधी ने श्री दरबार साहिब पर टैंकों और तोपों से हमला किया था। इसके बाद कांग्रेस ने प्रायोजित कार्यक्रम के माध्यम से दिल्ली और अन्य जगहों में हजारों सिखों का कत्लेआम किया गया, जिसे समुदाय कभी नही भूल सकता है।’’

एस.जी.पी.सी अध्यक्ष हरजिंदर सिंह धामी ने लोगों से समुदाय की धार्मिक संस्थाओं को मजबूत करने के लिए अकाली दल को मजबूत करने का आग्रह किया। उन्होने बताया कि कैसे बेअदबी की घटनाओं के बारे रिपोर्ट देने वाले न्यायमूर्ति जोरा सिंह ने दावा किया था कि उन्हे आम आदमी पार्टी द्वारा गुमराह किया गया था। उन्होने कहा कि यहां तक कि आप विधायक कुंवर विजय प्रताप सिंह ने इस बारे प्रकाश डाला था कि ड्रग्ज से जुड़े अपराधों की आय आप सासंदों तक कैसे पहुंच रही है।

वरिष्ठ नेता सरबजोत सिंह साबी, लखविंदर सिंह लक्खी टांडा, अरविंदरपाल सिंह रसूलपुर , जितेंद्र सिंह लाली बाजवा, संदीप सिंह सीकरी ने भी अलग -अलग स्थानों पर संबोधित किया।

You May Also Like

More From Author

+ There are no comments

Add yours