ਜੇਕਰ ਜਾਖੜ ਚੋਣ ਲੜਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਖੜ੍ਹਾ ਹੋਵਾਗਾ

Estimated read time 1 min read

ਮੀਡੀਆ ਨੂੰ ਇੱਕ ਅਧਿਕਾਰਤ ਸੰਬੋਧਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਬਾਰੇ ਜਾਣਕਾਰੀ ਦਿੱਤੀ।

ਰਾਹੁਲ ਗਾਂਧੀ ਬਾਰੇ ਭਾਜਪਾ ਆਗੂਆਂ ਵੱਲੋਂ ਕੀਤੀਆਂ ਗਈਆਂ ਤਾਜ਼ਾ ਟਿੱਪਣੀਆਂ ਬਾਰੇ ਪੁੱਛੇ ਸਵਾਲਾਂ ‘ਤੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਮੈਂ ਅਜਿਹੇ ਵਿਅਕਤੀਆਂ ਵਿਰੁੱਧ ਜਵਾਬੀ ਬਿਆਨਬਾਜ਼ੀ ਕਰਨ ਤੋਂ ਪਰਹੇਜ਼ ਕਰਦਾ ਹਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਤਹਿਤ ਹੀ ਭਾਜਪਾ ਅਤੇ ੳਨ੍ਹਾਂ ਦੇ ਆਗੂ ਰਾਹੁਲ ਗਾਂਧੀ ਦੀ ਨਿੰਦਾ ਕਰਦੇ ਰਹਿੰਦੇ ਹਨ। ਭਾਜਪਾ, ਆਰ.ਐਸ.ਐਸ ਅਤੇ ਨਰੇਂਦਰ ਮੋਦੀ ਵੱਲੋਂ ਕੀਤਾ ਜਾ ਰਿਹਾ ਗਲਤ ਪ੍ਰਚਾਰ ਬਿਲਕੁਲ ਬੇਬੁਨਿਆਦ ਹੈ। ਇਹ ਸਾਰਾ ਕੁੱਝ ਦੇਸ਼ ਦੇ ਅਸਲ ਮੁੱਦਿਆਂ ਜਿਵੇਂ ਕਿ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਆਦਿ ਤੋਂ ਧਿਆਨ ਹਟਾਉਣ ਲਈ ਭਾਜਪਾ ਦੀ ਇੱਕ ਚਾਲ ਹੈ। ਮੈਂ ਹੋਰ ਕੋਈ ਵੀ ਟਿੱਪਣੀ ਕਰਨ ਤੋਂ ਪ੍ਰਹੇਜ਼ ਹੀ ਕਰਦਾ ਹਾਂ ਕਿਉਂਕਿ ਦੇਸ਼ ਪਹਿਲਾਂ ਹੀ ਇੱਕ ਦਹਾਕੇ ਤੋਂ ਅਜਿਹੀਆਂ ਫੁੱਟ ਪਾਊ ਬਿਆਨਬਾਜ਼ੀਆਂ ਦਾ ਸਾਹਮਣਾ ਕਰ ਰਿਹਾ ਹੈ, ਹੁਣ ਜਨਤਾ ਨੂੰ ਵੀ ਇਹਨਾਂ ਗੱਲਾਂ ਦੀ ਸਮਝ ਆ ਗਈ ਹੈ ਤੇ ਉਹ ਵੀ ਇਹਨਾਂ ਬਿਆਨਬਾਜ਼ੀਆਂ ਦਾ ਵਿਰੋਧ ਕਰਨ ਲੱਗ ਗਈ ਹੈ।”

ਭਾਜਪਾ ਨੇਤਾਵਾਂ ਨੂੰ ਵਾਈ-ਪਲੱਸ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ, “ਇਹ ਇੱਕ ਸਥਾਪਿਤ ਨਿਯਮ ਜਾਪਦਾ ਹੈ ਕਿ ਭਾਜਪਾ ਨਾਲ ਜੁੜੇ ਹੋਣ ‘ਤੇ, ਨੇਤਾਵਾਂ ਨੂੰ ਵਾਈ-ਪਲੱਸ ਸੁਰੱਖਿਆ ਦਿੱਤੀ ਜਾਂਦੀ ਹੈ। ਭਾਜਪਾ ਨੇਤਾਵਾਂ ਦੇ ਨਾਲ ਸੁਰੱਖਿਆ ਦੀ ਬਹੁਤਾਤ ਉਲਝਣ ਵਾਲੀ ਗੱਲ ਹੈ, ਹਾਲਾਂਕਿ ਭਾਜਪਾ ਦੇ ਸ਼ਾਸਨ ਵਿੱਚ ਸਾਡੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਹਨ, ਪਰ ਪੰਜਾਬ ਦੇ ਭਾਜਪਾ ਆਗੂ ਸਪੱਸ਼ਟ ਤੌਰ ‘ਤੇ ਕਾਫੀ ਸੁਰੱਖਿਆ ਦਾ ਆਨੰਦ ਮਾਣਦੇ ਹਨ।

ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀਆਂ ਚੋਣ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਮੈਨੂੰ ਭਰੋਸਾ ਹੈ ਕਿ ਜਨਤਾ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਦੇਵੇਗੀ। ਮੈਂ ਭਾਜਪਾ ਨੂੰ ਆਪਣੇ ਸਭ ਤੋਂ ਮਜ਼ਬੂਤ ਨੇਤਾ ਨੂੰ ਨਾਮਜ਼ਦ ਕਰਨ ਲਈ ਸੱਦਾ ਦਿੰਦਾ ਹਾਂ, ਸੁਨੀਲ ਜਾਖੜ ਜੇਕਰ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜਨ ਤਾਂ ਮੈਂ ਉਨ੍ਹਾਂ ਦੇ ਖਿਲਾਫ ਚੋਣ ਲੜਾਂਗਾ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗਾ । ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਪੰਜਾਬ ਵਿੱਚ ਆਪਣੀ ਅਸਫ਼ਲਤਾ ਦੀ ਗਵਾਹ ਬਣੇ।

I.N.D.I.A ਗਠਜੋੜ ‘ਤੇ ਟਿੱਪਣੀ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ, “ਪੰਜਾਬ ਦੀ ਵੱਖਰੀ ਪਛਾਣ ਲਈ ‘ਆਪ’ ਨਾਲ ਗਠਜੋੜ ਤੋਂ ਪਰਹੇਜ਼ ਕਰਨਾ ਜ਼ਰੂਰੀ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਸਵੀਕਾਰ ਕੀਤਾ ਗਿਆ ਹੈ। ਪੰਜਾਬ ਦੀਆਂ ਮੌਜੂਦਾ ਸਥਿੱਤੀਆਂ ਸਾਨੂੰ ਕਿਸੇ ਵੀ ਸਥਿਤੀ ਵਿੱਚ ‘ਆਪ’ ਨਾਲ ਗੱਠਜੋੜ ਕਰਨ ਤੋਂ ਰੋਕਦੀਆਂ ਹਨ। ਪੰਜਾਬ ਕਾਂਗਰਸ ਦੇ ਆਗੂ ਅਤੇ ਉਮੀਦਵਾਰ ‘ਆਪ’ ਦੇ ਕਿਸੇ ਵੀ ਨੇਤਾ ਨਾਲ ਸਟੇਜ ਸਾਂਝੀ ਜਾਂ ਪ੍ਰਚਾਰ ਕਰਦੇ ਨਹੀਂ ਦਿਖਣਗੇ। ‘ਆਪ’ ਦੇ 13-0 ਵਾਲੇ ਦਾਅਵਿਆਂ ਦੇ ਬਾਵਜੂਦ ਹਕੀਕਤ ਇੱਕ ਵੱਖਰਾ ਬਿਰਤਾਂਤ ਸਿਰਜੇਗੀ।”

ਵੜਿੰਗ ਨੇ ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕਿਹਾ, “ਭਾਜਪਾ ਨੇ ਕੇਂਦਰ ਵਿੱਚ ਅਤੇ ‘ਆਪ’ ਨੇ ਪੰਜਾਬ ਵਿੱਚ ਬਹੁਤ ਬੇਤੁਕੇ ਦਾਅਵੇ ਕੀਤੇ ਹਨ। ਪਰ ਅਸਲੀਅਤ ਦੀ ਜਾਂਚ ਕਰਨ ਦਾ ਸਮਾਂ ਆ ਗਿਆ ਹੈ। 4 ਜੂਨ ਦਾ ਦਿਨ ਫੋਕੇ ਦਾਅਵਿਆਂ ਦੀ ਫੂਕ ਕੱਢਦਾ ਨਜ਼ਰ ਆਵੇਗਾ। ਸਿਰਫ ਕਾਂਗਰਸ ਪਾਰਟੀ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਦੀਆਂ ਚਿੰਤਾਵਾਂ ਦੂਰ ਕਰ ਸਕਦੀ ਹੈ।” ਰਾਹੁਲ ਗਾਂਧੀ ਦੇ ਦੇਸ਼ ਵਿਆਪੀ ਦੌਰਿਆਂ ਨੇ ਸਾਨੂੰ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਮਝਣ ਦੇ ਯੋਗ ਬਣਾਇਆ ਹੈ, ਜਿੰਨ੍ਹਾਂ ਨੂੰ ਸਾਡੇ ਨਿਆਂ ਪੱਤਰ ਵਿੱਚ ਧਿਆਨ ਨਾਲ ਸੰਬੋਧਿਤ ਕੀਤਾ ਗਿਆ ਹੈ ਅਤੇ ਅਸੀਂ ਉਹਨਾਂ ਚਿੰਤਾਵਾਂ ਅਤੇ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਤਿਆਰ ਹਾਂ। ਕਾਂਗਰਸ ਲੋਕਾਂ ਦੀ ਅਵਾਜ਼ ਦੀ ਨੁਮਾਇੰਦਗੀ ਕਰਦੀ ਹੈ ਅਤੇ ਅਸੀਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਨੂੰ ਖਤਮ ਕਰਨ ਲਈ ਤਿਆਰ ਹਾਂ।”

…………………………

पंजाब प्रदेश कांग्रेस कमेटी के अध्यक्ष अमरिंदर सिंह राजा वडिंग ने आगामी लोकसभा चुनाव के मद्देनज़र पंजाब में राजनीतिक माहौल के बारे में जानकारी दी।

राहुल गांधी के बारे में भाजपा नेताओं द्वारा हाल ही में की गई टिप्पणियों के बारे में पूछे गए सवाल पर पीपीसीसी प्रमुख ने कहा, “मैं ऐसे लोगों के खिलाफ बयानबाजी करने से दूर हूं। भाजपा और उनके नेताओं ने स्पष्ट रूप से प्रधानमंत्री नरेंद्र मोदी प्रशासन के निर्देश पर राहुल गांधी का अपमान किया है। भाजपा, आरएसएस और नरेंद्र मोदी द्वारा प्रचारित यह अभियान निराधार है। भाजपा द्वारा देश के वास्तविक मुद्दों जैसे बेरोजगारी, भ्रष्टाचार, महंगाई आदि से ध्यान हटाने की एक चाल है। मैं आगे टिप्पणी करने से परहेज करता हूं, जैसा कि राष्ट्र को एक दशक से इस तरह की विभाजनकारी बयानबाजी का सामना करना पड़ रहा है, और मतदाता इस तरह की ध्रुवीकरण की राजनीति को समझने और उसका विरोध करने लगे हैं।”

आगामी लोकसभा चुनावों में भाजपा की चुनावी संभावनाओं को लेकर कांग्रेस अध्यक्ष ने कहा, “मुझे विश्वास है कि पंजाब में जनता भाजपा को एक भी सीट नहीं देगी। मैं भाजपा को निमंत्रण देता हूं कि वह अपने सबसे ताकतवर नेता सुनील जाखड़ को पंजाब के किसी भी निर्वाचन क्षेत्र से चुनाव लड़ने के लिए नामित करे। अगर वह ऐसा करना चाहते हैं तो मैं उनके खिलाफ चुनाव लडूंगा और शानदार जीत हासिल करूंगा। समय आ गया है कि भाजपा अपना ट्रम्प कार्ड खेले और पंजाब उसकी विफलता का गवाह बने।”

इंडिया गठबंधन पर टिप्पणी करते हुए राजा वडिंग ने कहा, “पंजाब की विशिष्ट पहचान ने ‘आप’ के साथ गठबंधन से बचने की आवश्यकता महसूस की, और इसे विधिवत स्वीकार किया गया है। पंजाब के सामने खड़ी अनोखी चुनौतियां किसी भी परिस्थिति में ‘आप’ के साथ किसी भी तरह के सहयोग की संभावना को रोकती हैं। पंजाब कांग्रेस के नेता और उम्मीदवार ‘आप’ के समकक्षों के साथ मंच सांझा नहीं करेंगे। ‘आप’ के 13-0 की जीत के दावे के बावजूद, वास्तविकता एक बिल्कुल अलग कहानी का अनावरण करेगी।

अपनी बात को खत्म करते हुए, वडिंग ने आगे कहा, “भाजपा और केंद्रीय मंच और पंजाब में ‘आप’ ने झूठे दावे किए हैं, लेकिन समय आ गया है कि सच्चाई की जांच हो। 4 जून को कई पार्टियों की राजनीतिक वास्तविकता सामने आएगी। केवल कांग्रेस ही जनता की चिंताओं को प्रभावी ढंग से हल कर सकती है, जो कि मतदाताओं द्वारा मान्यता प्राप्त तथ्य है। राहुल गांधी की ‘भारत जोड़ो यात्रा’ ने हमें जनता की शिकायतों को समझने में सक्षम बनाया है, जिन्हें हमारे घोषणापत्र में सावधानीपूर्वक शामिल किया गया है। कांग्रेस लोगों की आवाज का प्रतिनिधित्व करती है और हम नरेंद्र मोदी के नेतृत्व वाली भाजपा के सत्तावादी शासन को खत्म करने के लिए तैयार हैं।

You May Also Like

More From Author

+ There are no comments

Add yours