ਅੱਜ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵਫਦ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰਧਾਨ ਮਾਨਯੋਗ ਸੁਨੀਲ ਜਾਖੜ ਨਾਲ ਬੀਜੇਪੀ ਦੇ ਮੁੱਖ ਦਫਤਰ ਚੰਡੀਗੜ ਵਿਖੇ ਮੁਲਾਕਾਤ ਕੀਤੀ, ਜਿਥੇ ਉਹਨਾਂ ਸੂਬਾ ਪ੍ਰਧਾਨ ਨਾਲ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਬਾਰੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ,
ਉਥੇ ਹੀ ਵਾਲਮੀਕੀ ਮਜਬੀ ਸਿੱਖ ਅਤੇ ਦਲਿਤ ਭਾਈਚਾਰੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਗਏ ਧੋਖਿਆਂ ਅਤੇ ਕੀਤੇ ਜਾ ਰਹੇ ਅਤਿਆਚਾਰਾਂ ਬਾਰੇ ਜਾਣਕਾਰੀ ਦਿੱਤੀI ਇਸ ਵਫਦ ਦੀ ਅਗੁਵਾਈ ਪਾਵਨ ਵਾਲਮੀਕੀ ਤੀਰਥ ਕਮੇਟੀ ਅੰਮ੍ਰਿਤਸਰ ਦੇ ਸ਼ਸ਼ੀ ਗਿੱਲ ਨੇ ਕੀਤੀI
ਇਸ ਵਫਦ ਵਿੱਚ ਪਾਵਨ ਵਾਲਮੀਕੀ ਤੀਰਥ ਕਮੇਟੀ ਅੰਮ੍ਰਿਤਸਰ ਦੇ ਸ਼ਸ਼ੀ ਗਿੱਲ ਤੋਂ ਅਲਾਵਾ ਡਾ ਅੰਬੇਦਕਰ ਭਾਲਾਈ ਮੰਚ ਦੇ ਓਮ ਪ੍ਰਕਾਸ਼ ਅਨਾਰਿਆ, ਸੈਂਟਰਲ ਵਾਲਮੀਕੀ ਸਭਾ ਇੰਡੀਆ ਸੂਬਾ ਪ੍ਰਧਾਨ ਜਤਿੰਦਰ ਚਨੋਅ, ਯੂਥ ਪ੍ਰਧਾਨ ਐਡਵੋਕੇਟ ਰਾਹੁਲ ਆਦੀਆ, ਡਾ ਬੀਆਰ ਅੰਬੇਦਕਰ ਐਜੂਕੇਸ਼ਨ ਮੁਮੇੰਟ ਦੇ ਐਡਵੋਕੇਟ ਨਰੇਸ਼ ਗਿੱਲ, ਸ਼੍ਰੀਸ਼ਟੀਕਰਤਾ ਆਦਿ ਵਾਲਮੀਕੀ ਐਜੂਕੇਸ਼ਨ ਫ਼ਾਉਂਡੇਸ਼ਨ ਦੇ ਸ਼ੀਤਲ ਆਦਿਵੰਸ਼ੀ, ਯੂਥ ਪ੍ਰਧਾਨ ਲੁਧਿਆਣਾ ਰਮਣ ਸਿਧੂ, ਰਮਣ ਮਟ੍ਟੂ ਰੋਪੜ ਆਦਿ ਹਾਜਰ ਸਨI
ਵਾਲਮੀਕੀ ਮਜਬੀ ਸਿਖ ਅਤੇ ਦਲਿਤ ਸਮਾਜ ਦੇ ਆਗੂਆਂ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਗੇ ਮੰਗ ਰੱਖੀ ਕਿ ਗੇਜਾ ਰਾਮ ਵਾਲਮੀਕੀ, ਜੋ ਕਿ ਕਾਫੀ ਲੰਬੇ ਸਮੇਂ ਤੋਂ ਵਾਲਮੀਕੀ ਮਜਬੀ ਸਿੱਖ ਅਤੇ ਦਲਿਤ ਭਾਈਚਾਰੇ ਦੀ ਤਰੱਕੀ ਲਈ ਕੰਮ ਕਰਦੇ ਆ ਰਹੇ ਹਨ ਅਤੇ ਜਿਹਨਾਂ ਦੀ ਸਮਾਜ ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦਲਿਤ ਸਮਾਜ ਦੀ ਅਗਵਾਈ ਕਰਨ ਵਾਲੇ ਗੇਜਾ ਰਾਮ ਵਾਲਮੀਕੀ ਜੀ ਨੂੰ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੀ ਟਿਕਟ ਦੇਣ ਦੀ ਮੰਗ ਕੀਤੀI
ਉਹਨਾਂ ਕਿਹਾ ਕਿ ਗੇਜਾ ਰਾਮ ਵਾਲਮੀਕੀ, ਜੋ ਬਿਨਾਂ ਕਿਸੀ ਅਹੁਦੇ ਅਤੇ ਜਿੰਮੇਵਾਰੀ ਤੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ, ਉਹ ਇਸ ਸੇਵਾ ਨੂੰ ਜਾਰੀ ਰੱਖਣ ਅਤੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਚਿਹਰਾ ਬਣ ਕੇ ਆਪਣੇ ਦਲਿਤ ਭਾਈਚਾਰੇ ਦੀ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਅਗਵਾਈ ਕਰਨI
ਉਹਨਾਂ ਕਿਹਾ ਕਿ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਦਲਿਤ ਸਮਾਜ ਲਈ ਬਹੁਤ ਕੁਝ ਕੀਤਾ ਹੈ ਅਤੇ ਹੁਣ ਦਲਿਤ ਸਮਾਜ ਇਕਠੀਆਂ ਹੋਕੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਤੀਸਰੀ ਵਾਇਰ ਕੇਂਦਰ ਵਿੱਚ ਬਣਨ ਜਾ ਰਹੀ ਬੀਜੇਪੀ ਸਰਕਾਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੈI
+ There are no comments
Add yours