ਜੰਮੂ-ਕਸ਼ਮੀਰ ਦੇ ਹਰ ਘਰ ‘ਚ ਕਮਲ ਨੂੰ ਖਿੜਨ ਤੋਂ ਕੋਈ ਨਹੀਂ ਰੋਕ ਸਕਦਾ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਪਾਰਟੀ ਇੰਚਾਰਜ ਤਰੁਣ ਚੁੱਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਐਲਾਨ ਦਾ ਸੁਆਗਤ ਕੀਤਾ ਹੈ ਕਿ ਕੇਂਦਰ ਆਰਮਡ ਫੋਰਸਿਜ਼ (ਸਪੈਸ਼ਲ ਪਾਵਰਜ਼) ਐਕਟ (ਅਫਸਪਾ) ਨੂੰ ਪੜਾਅਵਾਰ ਰੱਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾਵਾਂ ਅਬਦੁੱਲਾ ਅਤੇ ਮੁਫਤੀਆਂ ਨੂੰ ਫਰਜ਼ੀ /ਗਲਤ,ਮਨਘੜਤ ਬਿਆਨ ਬਣਾ ਕੇ ਇਸਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਬੰਦ ਕਰਨੀ ਚਾਹੀਦੀ ਹੈ।
ਤਰੁਣ ਚੁੱਘ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਅਤੇ ਪੀਡੀਪੀ ਦੀ ਮਹਿਬੂਬਾ ਮੁਫਤੀ ਨੂੰ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਲਿਆਉਣ ਵਿੱਚ ਮੋਦੀ ਸਰਕਾਰ ਦੇ ਯੋਗਦਾਨ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਅਬਦੁੱਲਾ ਅਤੇ ਮੁਫਤੀ ਪਰਿਵਾਰ ਜੰਮੂ-ਕਸ਼ਮੀਰ ਵਿੱਚ ਆਪਣੇ ਮਾਮੂਲੀ ਸਿਆਸੀ ਹਿੱਤਾਂ ਲਈ ਵੱਖਵਾਦ ਨੂੰ ਵਧਾਵਾ ਦੇ ਰਹੇ ਹਨ ਅਤੇ ਉਹ ਦੋਵੇਂ ਮੋਦੀ ਸਰਕਾਰ ਦੀਆਂ ਨਵੀਆਂ ਨੀਤੀਆਂ ਤੋਂ ਪਰੇਸ਼ਾਨ ਅਤੇ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਕਾਸ ਅਤੇ ਤਰੱਕੀ ਦੇ ਨਵੇਂ ਰਾਹ ‘ਤੇ ਲਿਜਾਣ ਲਈ ਧਾਰਾ 370 ਨੂੰ ਖਤਮ ਕਰਨ ਸਮੇਤ ਕਈ ਕਦਮ ਚੁੱਕੇ ਹਨ।
ਚੁੱਘ ਨੇ ਕਿਹਾ ਕਿ ਜਦੋਂ ਤੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ‘ਚ ਅਫਸਪਾ ਲਾਗੂ ਕੀਤਾ ਹੈ ਅਤੇ ਫੌਜਾਂ ਨੂੰ ਵਾਪਸ ਬੁਲਾਇਆ ਹੈ, ਖੇਤਰੀ ਸਿਆਸੀ ਪਾਰਟੀਆਂ ਖਾਸ ਤੌਰ ‘ਤੇ ਐੱਨਸੀ ਪੂਰੀ ਤਰ੍ਹਾਂ ਨਿਰਾਸ਼ਾ ‘ਚ ਹਨ। ਸ਼ਾਇਦ ਐਨਸੀ ਜੰਮੂ-ਕਸ਼ਮੀਰ ਵਿੱਚ ਇਸਨੂੰ ਲਿਆਉਣ ਅਤੇ ਲਾਗੂ ਕਰਨ ਵਿੱਚ ਆਪਣੀ ਭੂਮਿਕਾ ਨੂੰ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਐਨਸੀ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਅਤੇ ਸੱਤਾ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ 1978 ਵਿੱਚ ਜੰਮੂ-ਕਸ਼ਮੀਰ ਵਿੱਚ ਅਫਸਪਾ ਲਿਆਂਦਾ ਸੀ। ਇਸ ਪਾਰਟੀ ਨੇ ਅਜਿਹੇ ਕਾਨੂੰਨਾਂ ਦੀ ਮਦਦ ਨਾਲ ਜੰਮੂ-ਕਸ਼ਮੀਰ ਅਤੇ ਇਸ ਦੀਆਂ ਸੰਸਥਾਵਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਚੁੱਘ ਨੇ ਕਿਹਾ ਕਿ ਹੁਣ ਜਦੋਂ ਭਾਜਪਾ ਨੇ ਕਾਨੂੰਨ ‘ਤੇ ਮੁੜ ਵਿਚਾਰ ਕਰਨ ਦਾ ਸਟੈਂਡ ਲਿਆ ਹੈ ਤਾਂ ਇਸਨੇ ਐਨਸੀ ਅਤੇ ਉਸ ਦੀ ਸਮੁੱਚੀ ਲੀਡਰਸ਼ਿਪ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਐਨਸੀ ਨੇ ਆਪਣੇ ਸਮੇਂ ਦੌਰਾਨ ਅੱਤਵਾਦ, ਵੱਖਵਾਦ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕੀਤਾ। ਉਸ ਨੇ ਆਪਣੀ ਸਸਤੀ ਰਾਜਨੀਤੀ ਲਈ ਹਜ਼ਾਰਾਂ ਨੌਜਵਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ।
ਜੰਮੂ-ਕਸ਼ਮੀਰ ਦੇ ਹਰ ਘਰ ‘ਚ ਕਮਲ ਨੂੰ ਖਿੜਨ
ਤਰੁਣ ਚੁੱਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀਆਂ ਖੇਤਰੀ ਪਾਰਟੀਆਂ ਨੂੰ ਜਨਤਾ ਨੇ ਨਕਾਰ ਦਿੱਤਾ ਹੈ ਅਤੇ ਆਉਣ ਵਾਲੀਆਂ ਲੋਕਸਭਾ ਚੋਣਾਂ ‘ਚ ਇਨ੍ਹਾਂ ਨੇਤਾਵਾਂ ਦੀ ਹਾਰ ਹੋਵੇਗੀ। ਕਸ਼ਮੀਰੀਆਂ ਨੇ 05 ਅਗਸਤ 2019 ਤੋਂ ਬਾਅਦ ਭਾਜਪਾ ਨੂੰ ਗਲੇ ਲਗਾ ਲਿਆ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਪਹਿਲਕਦਮੀਆਂ ਦਾ ਸਮਰਥਨ ਕਰ ਰਹੇ ਹਨ। ਬਖਸ਼ੀ ਸਟੇਡੀਅਮ ਸ੍ਰੀਨਗਰ ਵਿਖੇ 7 ਮਾਰਚ ਦੀ ਰੈਲੀ ਖੇਤਰੀ ਸਿਆਸੀ ਪਾਰਟੀਆਂ ਲਈ ਅੱਖਾਂ ਖੋਲਣ ਵਾਲੀ ਹੈ। ਚੁੱਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਹਰ ਘਰ ‘ਚ ਕਮਲ ਨੂੰ ਖਿੜਨ ਤੋਂ ਕੋਈ ਨਹੀਂ ਰੋਕ ਸਕਦਾ।
+ There are no comments
Add yours