ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਉਹਨਾਂ ਨੇ ਸੰਗਰੂਰ ਦੀ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੇ ਮਾਮਲੇ ਵਿਚ ਆਬਕਾਰੀ ਮੰਤਰੀ ਹਰਪਾਲ ਚੀਮਾ ਤੋਂ ਅਸਤੀਫਾ ਕਿਉਂ ਨਹੀਂ ਲਿਆ ਤੇ ਨਾ ਹੀ ਹੁਣ ਤੱਕ ਦੋਸ਼ੀਆਂ ਖਿਲਾਫ ਕਤਲ ਦਾ ਕੋਈ ਕੇਸ ਦਰਜ ਕੀਤਾ ਗਿਆ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਤਰਨ ਤਾਰਨ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਾਪਰਨ ਵੇਲੇ ਕਿਹਾ ਸੀ ਕਿ ਆਬਕਾਰੀ ਮੰਤਰੀ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਤੇ ਮਾਮਲੇ ਦੇ ਦੋਸ਼ੀਆਂ ਖਿਲਾਫ ਤੁਰੰਤ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਬਕਾਰੀ ਮੰਤਰੀ ਹਰਪਾਲ ਚੀਮੇ ਦੇ ਅਸਤੀਫੇ ਸਮੇਤ ਇਹਨਾਂ ਜ਼ਰੂਰੀ ਕਾਰਵਾਈਆਂ ਦੀ ਤਾਂ ਗੱਲ ਹੀ ਛੱਡੋ ਮੁੱਖ ਮੰਤਰੀ ਕੋਲ ਉਹਨਾਂ 21 ਪਰਿਵਾਰਾਂ ਨਾਲ ਮੁਲਾਕਾਤ ਕਰਨ ਦਾ ਸਮਾਂ ਨਹੀਂ ਹੈ ਜਿਹਨਾਂ ਦੇ ਜੀਅ ਇਸ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪਣੇ ਜੱਦੀ ਜ਼ਿਲ੍ਹੇ ਵਿਚ ਪੀੜਤ ਪਰਿਵਾਰਾਂ ਨੂੰ ਦਿਲਾਸਾ ਦੁਆਉਣ ਦੀ ਥਾਂ ’ਤੇ ਮੁੱਖ ਮੰਤਰੀ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ’ਤਮਾਸ਼ਾ’ ਕਰ ਰਹੇ ਹਨ।
ਐਡਵੋਕੇਟ ਕਲੇਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਉਸ ਕੰਪਨੀ ਬੀ ਸੀ ਐਲ ਦਾ ਬਚਾਅ ਕਰਨ ਦੇ ਤਰੀਕੇ ਦੀ ਵੀ ਨਿਖੇਧੀ ਕੀਤੀ ਜਿਸਨੇ ਪੀੜਤਾਂ ਨੂੰ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੀ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਸਰਕਾਰੀ ਮੀਟਿੰਗਾਂ ਦੌਰਾਨ ਬੋਤਲਾਂ ਤੋਂ ਬੀ ਸੀ ਐਲ ਦਾ ਲੇਬਲ ਉਤਾਰ ਦਿੱਤੇ ਜਿਸ ਤੋਂ ਸੰਕੇਤ ਮਿਲਦੇ ਹਨ ਕਿ ਕੰਪਨੀ ਨਾਲ ਕਿਹੋ ਜਿਹੀਆਂ ਨਜ਼ਦੀਕੀਆਂ ਹਨ। ਇਸ ਕੰਪਨੀ ਨੂੰ ਆਪ ਸਰਕਾਰ ਨੇ ਦਸੰਬਰ 2022 ਵਿਚ ਈਥਾਨੋਲ ਤਿਆਰ ਕਰਨ ਦਾ ਲਾਇਸੰਸ ਦਿੱਤਾ ਸੀ।
ਸਾਰੇ ਕੇਸ ਦੀ ਨਿਆਂਇਕ ਜਾਂਚ ਦੀ ਮੰਗ ਕਰਦਿਆਂ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਇਸ ਸਰਕਾਰ ਤੋਂ ਸ਼ਰਾਬ ਕੰਪਨੀ ਖਿਲਾਫ ਕਾਰਵਾਈ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ।
ਅਕਾਲੀ ਦਲ ਦੇ ਬੁਲਾਰੇ ਨੇ ਮੁੱਖ ਮੰਤਰੀ ਦੀਆਂ ਤਰਜੀਹਾਂ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਨੂੰ ਬਚਾਉਣਾ ਮੁੱਖ ਮੰਤਰੀ ਅਤੇ ਉਹਨਾਂ ਦੇ ਵਜ਼ਾਰਤੀ ਸਾਥੀਆਂ ਲਈ ਪੰਜਾਬੀਆਂ ਦੀ ਭਲਾਈ ਨਾਲੋਂ ਜ਼ਿਆਦਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਦਿੱਲੀ ਵਿਚ 338 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਇਆ ਹੈ ਪਰ ਇਸਦੇ ਬਾਵਜੂਦ ਸ੍ਰੀ ਭਗਵੰਤ ਮਾਨ ਉਸਦਾ ਬਚਾਅ ਕਰਨ ਦਾ ਯਤਨ ਕਰ ਰਹੇ ਹਨ ਜਿਸਨੂੰ ਬਚਾਇਆ ਨਹੀਂ ਜਾ ਸਕਦਾ।
ਉਹਨਾਂ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨੇ ਦਿੱਲੀ ਦੀ ਉਸੇ ਆਬਕਾਰੀ ਨੀਤੀ ਮੁਤਾਬਕ ਨੀਤੀ ਕਿਉਂ ਬਣਾਈ ਤੇ ਸ਼ਰਾਬ ਦੇ ਉਹਨਾਂ ਹੀ ਠੇਕੇਦਾਰਾਂ ਨੂੰ ਲਾਭ ਕਿਉਂ ਪਹੁੰਚਾਇਆ।
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਦਿੱਲੀ ਦੇ ਕੇਸ ਵਾਂਗੂ ਪੰਜਾਬ ਵਿਚ ਵੀ ਸਰਕਾਰੀ ਖ਼ਜ਼ਾਨੇ ਤੋਂ ਸੈਂਕੜੇ ਕਰੋੜ ਰੁਪਏ ਲੁੱਟੇ ਗਏ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਘਬਰਾਏ ਹੋਏ ਹਨ ਤੇ ਉਹ ਸਾਰਾ ਮਾਮਲਾ ਸਿਆਸੀ ਬਦਲਾਖੋਰੀ ਦਾ ਸਾਬਤ ਕਰਨ ’ਤੇ ਲੱਗੇ ਹੋਏ ਹਨ ਜਦੋਂ ਕਿ ਇਹ ਕੇਸ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਦਾ ਹੈ।
………………………
शिरोमणी अकाली दल ने आज मुख्यमंत्री भगवंत मान से पूछा है कि उन्होने अब तक संगरूर शराब दुखांत मामले में आबकारी मंत्री हरपाल चीमा का इस्तीफा क्यों नही लिया और न ही अपराधियों के खिलाफ हत्या का मामला दर्ज किया है।
यहां एक प्रेस कांफ्रेंस को संबोधित करते हुए अकाली दल के मुख्य प्रवक्ता सरदार अर्शदीप सिंह कलेर ने कहा है कि श्री भगवंत मान ने तरनतारन जहरीली शराब त्रासदी के समय कहा था कि उत्पाद शुल्क मंत्री को तत्काल इस्तीफा दे देना चाहिए और अपराधियों के खिलाफ हत्या का मामला दर्ज किया जाना चाहिए। ‘‘ लेकिन अब आबकारी मंत्री हरपाल चीमा के इस्तीफे सहित आवश्यक कार्रवाई करना तो दूर की बात है , मुख्यमंत्री अब तक उन 21 परिवारों से भी मिलने का समय नही मिला जिनके सगे संबंधी जहरीली शराब का शिकार हुए हैं। यह बेहद निंदनीय है कि मुख्यमंत्री अपने गृह जिले के पीड़ित परिवारों को सात्ंवना देने के बजाय दिल्ली के मुख्यमंत्री अरविंद केजरीवाल को खुश करने के लिए दिल्ली में ‘तमाशा’ करने में व्यस्त हैं।’’
अकाली दल के मुख्य प्रवक्ता ने उस तरीके पर भी सवाल उठाया जिस तरह से आम आदमी पार्टी की सरकार कंपनी-बीसीएल को बचाने की कोशिश कर रही है, जिसके बारे में पीड़ितों ने बताया कि उसने उनके इलाके में नकली शराब की आपूर्ति की थी। उन्होने कहा,‘‘ पुलिस ने आधिकारिक ब्रीफिंग के दौरान बोतल को बीसीएल के लेपल को हटाय दिया, जिससे इस कंपनी की निकटता का संकेत देता है, जिसे दिंसबर 2022 में आप सरकार के साथ इथेनाॅल उत्पादन का लाइसेंस दिया गया था।’’ इस पूरे मामले की न्यायिक जांच की मांग करते हुए अकाली नेता ने कहा,‘‘ शराब कंपनी के खिलाफ कार्रवाई के लिए सरकार पर भरोसा नही किया जा सकता है।’’
अकाली नेता ने मुख्यमंत्री की प्राथमिकताओं पर भी सवाल उठाते हुए कहा,‘‘ ऐसा लगता है कि मुख्यमंत्री और उनके मंत्रिमंडलीय सहयोगियों के लिए पंजाबियों की भलाई से ज्यादा महत्वपूर्ण केजरीवाल को बचाना है।’’ उन्होन कहा कि इस तथ्य के बावजूद कि सुप्रीम कोर्ट ने स्पष्ट कर दिया है कि दिल्ली में 338 करोड़ रूपये का शराब घोटाला हुआ है, लेकिन भगवंत मान केजरीवाल को बचाने की कोशिश कर रहे है। उन्होने कहा कि ऐसा करने के बजाय उन्हे बताना चाहिए कि पंजाब सरकार ने दिल्ली जैसी आबकारी नीति का पालन क्यों किया और शराब ठेकेदारों को समूह लाभ क्यों दिया गया। उन्होने कहा,‘‘ यह स्पष्ट है कि दिल्ली की तरह पंजाब में भी सरकारी खजाने से सैंकड़ों रूपये लूटे गए। मुख्यमंत्री की घबराहट का यही कारण है और वह इसे राजनीतिक बदलाखोरी का मामला बनाने की कोशिश कर रहे हैं, जबकि यह पूरी तरह से भ्रष्टाचार का मामला है।’’
………………..
The Shiromani Akali Dal (SAD) today asked chief minister Bhagwant Mann why he had not taken the resignation of excise minister Harpal Cheema in the Sangrur liquor tragedy case nor registered a murder case against the perpetrators till now.
Addressing a press conference here, SAD chief spokesperson Arshdeep Singh Kler said Mr Bhagwant Mann was on record to have said at the time of the Tarn Tarn hooch tragedy that the excise minister should resign immediately and that a murder case should be registered against the perpetrators. “Forget taking these necessary actions, including the resignation of excise minister Harpal Cheema, the chief minister has not found the time to visit the 21 families whose near and dear ones have fallen victim to spurious liquor. It is condemnable that instead of comforting the victim families of his home district, the chief minister is busy indulging in a ‘tamasha’ in Delhi to please Delhi chief minister Arvind Kejriwal”.
Mr Kler also questioned the manner in which the Aam Aadmi Party (AAP) government was trying to shield the company – BCL, which victims said had supplied spurious liquor in the area. “The police have removed the lapel of BCL from the bottle during official briefings indicating the closeness of this company, which was given a license to produce ethanol in December 2022, with the AAP government”. Demanding a judicial probe into the entire case, the SAD leader said “this government cannot be trusted to take action against the liquor company”.
The SAD spokesman also questioned the chief minister’s priorities. “It seems saving Kejriwal is more important for the chief minister and his ministerial colleagues than the welfare of Punjabis”. He said despite the fact that the Supreme Court had made it clear that a Rs 338 crore liquor scam had occurred in Delhi, Mr Bhagwant Mann was trying to defend the indefensible. Mr Kler said instead of doing this, the chief minister should explain why the Punjab government had followed the same excise policy as that of Delhi and given benefits to the same set of liquor contractors. “It is clear that like in the case of Delhi, in Punjab also hundreds of crores were looted from the government treasury. This is the reason for the chief minister’s nervousness and why he is trying to make out a case of political vendetta even though this is a pure case of open
+ There are no comments
Add yours