ਲੋਕ ਸਭਾ ਚੋਣਾਂ ਲੜ ਰਹੇ ਆਪ ਦੇ ਸਾਰੇ ਪੰਜ ਮੰਤਰੀ ਆਪਣੇ ਅਹੁਦਿਆਂ ਤੋਂ ਤੁਰੰਤ ਅਸਤੀਫੇ ਦੇਣ

Estimated read time 3 min read

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੰਜ ਮੰਤਰੀ ਜਨਤਕ ਹਿੱਤ ਵਿਚ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦਾ ਪੰਜਾਬ ਬਚਾਓ ਯਾਤਰਾ ਤਹਿਤ ਭੁੱਚੋ ਮੰਡੀ ਤੇ ਬਠਿੰਡਾ ਸ਼ਹਿਰੀ ਹਲਕੇ ਵਿਚ ਲੋਕਾਂ ਨੇ ਲਾਮਿਸਾਲ ਸਵਾਗਤ ਕੀਤਾ, ਨੇ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿਚੋਂ ਗੈਰ ਹਾਜ਼ਰ ਰਹਿਣ ਕਾਰਨ ਪ੍ਰਸ਼ਾਸਕੀ ਅੱਧਰੰਗ ਨਹੀਂ ਸਹਿ ਸਕਦਾ। ਉਹਨਾਂ ਕਿਹਾ ਕਿ ਚੋਣਾਂ ਲੜਨ ਵਾਲੇ ਸਾਰੇ ਮੰਤਰੀਆਂ ਕੋਲ ਪ੍ਰਮੁੱਖ ਵਿਭਾਗ ਹਨ ਜਿਹਨਾਂ ਵਿਚ ਖੇਤੀਬਾੜੀ, ਟਰਾਂਸਪੋਰਟ, ਸਿਹਤ ਆਦਿ ਮੰਤਰਾਲੇ ਸ਼ਾਮਲ ਹਨ ਜਿਹਨਾਂ ਦੇ ਮੰਤਰੀ ਡਾ. ਬਲਬੀਰ ਸਿੰਘ, ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਸਰਦਾਰ ਗੁਰਮੀਤ ਸਿੰਘ ਮੀਤ ਹੇਅਰ, ਸਰਦਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣਾ ਚਾਹੀਦਾ ਹੈ।
ਆਪ ਵੱਲੋਂ ਪੰਜ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਬਾਰੇ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਇਸ ਵੱਲੋਂ ਸਮਾਜ ਦੇ ਹਰ ਵਰਗ ਨਾਲ ਧੋਖਾ ਕਰਨ ਤੋਂ ਬਾਅਦ ਇਸਨੇ ਸੂਬੇ ਵਿਚ ਆਪਣਾ ਸਿਆਸੀ ਆਧਾਰ ਗੁਆ ਲਿਆ ਹੈ। ਉਹਨਾਂ ਕਿਹਾ ਕਿ ਹੁਣ ਇਹ ਵੋਟਾਂ ਹਾਸਲ ਕਰਨ ਦੇ ਮਾਰੇ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਲਈ ਮਜਬੂਰ ਹੋ ਗਈ ਹੈ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਆਖਿਆ ਕਿ ਉਹ ਅਜਿਹੀਆਂ ਕੋਝੀਆਂ ਤਰਕੀਬਾਂ ਦੇ ਝਾਂਸੇ ਵਿਚ ਨਾ ਆਉਣ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਮੰਤਰੀਆਂ ਕੋਲੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਨੇ ਬੀਤੇ ਦੋ ਸਾਲਾਂ ਵਿਚ ਲੋਕਾਂ ਦੀ ਭਲਾਈ ਵਾਸਤੇ ਕੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਾਰੇ ਮੰਤਰੀ ਆਪਣੇ ਫਰਜ਼ ਨਿਭਾਉਣ ਵਿਚ ਫੇਲ੍ਹ ਰਹੇ ਹਨ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਖੇਤੀਬਾੜੀ ਮੰਤਰੀ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਸਿਹਤ ਮੰਤਰੀ ਪੇਂਡੂ ਸਿਹਤ ਡਿਸਪੈਂਸਰੀਆਂ ਤੋਂ ਡਾਕਟਰਾਂ ਨੂੰ ਹਟਾ ਕੇ ਪੇਂਡੂ ਸਿਹਤ ਬੁਨਿਆਦੀ ਢਾਂਚਾ ਤਬਾਹ ਕਰਨ ਲਈ ਜ਼ਿੰਮੇਵਾਰ ਹਨ।
ਪੰਜਾਬ ਬਚਾਓ ਯਾਤਰਾ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਇਸਨੂੰ ਤੂਫਾਨ ਵਿਚ ਬਦਲਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਤੂਫਾਨ ਪੰਜਾਬ ਭਰ ਵਿਚ ਫੈਲ ਜਾਵੇਗਾ ਤੇ ਪੰਜਾਬ ਵਿਚੋਂ ਆਮ ਆਦਮੀ ਪਾਰਟੀ ਨੂੰ ਜੜ੍ਹੋਂ ਪੁੱਟ ਦੇਵੇਗਾ।
ਉਹਨਾਂ ਕਿਹਾ ਕਿ ਅਕਾਲੀ ਦਲ ਸੂਬੇ ਵਿਚ 13 ਦੀਆਂ 13 ਸੀਟਾਂ ਜਿੱਤਣ ਦੇ ਰਾਹ ’ਤੇ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਅਤੇ ਇਸਦੇ ਅਰਥਚਾਰੇ ਨੂੰ ਤਬਾਹ ਕੀਤਾ ਹੈ। ਉਹਨਾਂ ਕਿਹਾ ਕਿ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਇਕ ਵੀ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਲਿਆਂਦਾ। ਉਹਨਾਂ ਕਿਹਾ ਕਿ ਮੌਜੂਦਾ ਆਪ ਸਰਕਾਰ ਨੇ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ ਤੇ ਇਸ ਪੈਸੇ ਵਿਚੋਂ ਬਹੁਤਾ ਆਪ ਦਾ ਹੋਰ ਸੂਬਿਆਂ ਵਿਚ ਪਸਾਰ ਕਰਨ ’ਤੇ ਖਰਚ ਕੀਤਾ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀਆਂ ਖੇਤਰੀ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸਨੇ ਹਮੇਸ਼ਾ ਇਹਨਾਂ ਇੱਛਾਵਾਂ ਦੀ ਪੂਰਤੀ ਵਾਸਤੇ ਕੰਮ ਕੀਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੀਆਂ ਮੁਸ਼ਕਿਲਾਂ ਤੁਹਾਡੇ ਦਰਾਂ ’ਤੇ ਹੱਲ ਕਰਨ ਵਾਸਤੇ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਸਨ। ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਇਲਾਕੇ ਦੀ ਵੱਡੀ ਸੇਵਾ ਕੀਤੀ ਹੈ ਤੇ ਇਥੇ ਏਮਜ਼ ਬਠਿੰਡਾ ਲਿਆਉਣ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀਵੀ ਲਿਆਂਦੀ ਹੈ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਕਿਵੇਂ ਬਠਿੰਡਾ ਅਤੇ ਸਮੁੱਚੇ ਪਾਰਲੀਮਾਨੀ ਹਲਕੇ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਆਧੁਨਿਕ ਹਲਕੇ ਵਿਚ ਬਦਲਿਆ ਗਿਆ ਤੇ ਹੁਣ ਇਥੇ ਵਿਸ਼ਵ ਪੱਧਰੀ ਸੜਕਾਂ, ਪੁੱਲ ਅਤੇ ਹੋਰ ਬੁਨਿਆਦੀ ਢਾਂਚੇ ਉਸਰੇ ਹੋਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ। ਉਹਨਾਂ ਕਿਹਾ ਕਿ ਹੁਣ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਪਹਿਲਾਂ ਲੋਕ ਸਭਾ ਵਿਚ ਤੇ ਫਿਰ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ ਬਾਹਰ ਦਾ ਰਾਹ ਵਿਖਾ ਕੇ ਵਿਕਾਸ ਦਾ ਯੁੱਗ ਵਾਪਸ ਲਿਆਉਣਾ ਚਾਹੀਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਭੁੱਚੋ ਮੰਡੀ ਹਲਕੇ ਵਿਚ ਇੰਚਾਰਜ ਮਾਨ ਸਿੰਘ ਗੁਰੂ, ਬਠਿੰਡਾ ਸ਼ਹਿਰੀ ਹਲਕੇ ਵਿਚ ਇੰਚਾਰਜ ਬਬਲੀ ਢਿੱਲੋਂ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਪਾਰਟੀ ਜਨਰਲ ਸਕੱਤਰ ਮੋਹਿਤ ਗੁਪਤਾ ਤੇ ਹਸਰਤ ਮਿੱਡੂਖੇੜਾ ਵੀ ਮੌਜੂਦ ਸਨ।

………………………………………….

शिरोमणी अकाली दल के अध्यक्ष सरदार सुखबीर सिंह बादल ने आज आम आदमी पार्टी के उन पांच मंत्रियों से इस्तीफे की मांग की है, जिन्हे आगामी लोकसभा चुनाव में लड़ने के लिए टिकट दिया गया है उन्हे लोगों की भलाई के हित को ध्यान में रखते हुए तत्काल अपने मंत्रालयों से इस्तीफा दे देना चाहिए।

पार्टी की पंजाब बचाओ यात्रा के तहत भुच्चो मंडी और बठिंडा शहरी विधानसभा हलको में अकाली दल अध्यक्ष का अभूतपूर्व स्वागत हुआ। उन्होने कहा, ‘‘ अगले दो दिनों तक इन मंत्रियों की अपने कार्यालयों से अनुपस्थिति के कारण राज्य शासन में गतिरोध बर्दाश्त नही कर सकता है।’’ इसके अलावा कृषि, स्वास्थ्य और परिवहन सहित प्रमुख कार्याल्यों में शामिल मंत्रियों- डाॅ. बलबीर सिंह, गुरमीत सिंह खुडिडयां, गुरमीत सिंह मीत हेयर, कुलदीप सिंह धालीवाल और लालजीत सिंह भुल्लर को तत्काल अपने पदों से इस्तीफा देना चाहिए।

आप पार्टी के पांच मंत्रियों को मैदान में उतारने के फैसले के बारे में बोलते हुए सरदार सुखबीर सिंह बादल ने कहा,‘‘ आप पार्टी जानती है कि समाज के हर वर्ग को धोखा देने के बाद उसने राज्य में राजनीतिक जमीन खो दी है। अब यह मतदाताओं को डराने-धमकाने और उनके वोट हासिल करने के लिए इस तरह के हथकंडे अपनाकर मंत्रियों को चुनाव के मैदान में उतारने पर आमादा हो गई है।’’ पंजाबियों से इस तरह की रणनीति से न डरने की अपील करते हुए सरदार बादल ने कहा,‘‘ लोगों को इन मंत्रियो से पूछना चाहिए कि उन्होने पिछले दो सालों में आम आदमी की स्थिति को बेहतर बनाने के लिए क्या किया है।’’ उन्होने कहा कि सभी मंत्री अपने कर्तव्य को पूरा करने में नाकाम रहे हैं, क्योंकि कृषि मंत्री किसानों को फसलों की तबाही के लिए मुआवजा सुनिश्चित करने में विफल रहे हैं। उन्होने कहा कि इसी तरह स्वास्थ्य मंत्री सेंटरों से डाॅक्टरों और कर्मचारियों को हटाकर ग्रामीण स्वास्थ्य बुनियादी ढ़ांचे को तबाह करने में शामिल थे।

पंजाब बचाओ यात्रा के बारे में बोलते हुए सरदार बादल ने इसे तुफानी बदलाव में बदलने के लिए आभार व्यक्त करते हुए कहा,‘‘ यह तुफान पूरे पंजाब में चल रहा है और इसके परिणामस्वरूप आप पार्टी को पंजाब से उखाड़ फेंक दिया जाएगा। अकाली दल सभी 13 लोकसभा सीटें जीतकर राज्य में अपना परचम लहराने की राह पर है। उन्होने यह भी बतायाकि पिछले सात सालों के दौरान कांग्रेस और आप दोनों ने पंजाब की अर्थव्यवस्था को कैसे तबाह किया। उन्होने कहा,‘‘ कांग्रेस ने अपने पांच साल के कार्यकाल के दौरान एक भी बुनियादी ढ़ांचा परियोजना शुरू नही की तथा मौजूदा आप सरकार ने एक लाख करोड़ रूपये का कर्ज लेकर राज्य को दिवालिया बना दिया गया है, जिसका अधिकांश हिस्सा अन्य राज्यों में पार्टी का विस्तार करने पर खर्च किया गया है।

यह कहते हुए कि अकाली दल पंजाबियों की आकांक्षाओं का प्रतिनिधित्व करता है और हमेशा उन्हे पूरा करने के लिए हमेशा काम किया है। सरदार बादल ने कहा,‘‘ पूर्व मुख्यमंत्री सरदार परकाश सिंह बादल ने अपने घर पर ही संगत दर्शन कार्यक्रम आयोजित किए ताकि यह सुनिश्चित किया जा सके कि आपकी शिकायतों का समाधान मौके पर ही कर दिया जाए। बीबा हरसिमरत कौर बादल ने इस क्षेत्र में सराहनीय सेवा की है और बठिंडा में एक केंद्रीय यूनिवर्सिटी के अलावा एक प्रतिष्ठित एम्स संस्थान भी स्थापित किया है। उन्होेने कहा,‘‘ आपने देखा है कि कैसे बठिंडा और पूरा संसदीय हलका अकाली दल के कार्यकाल के दौरान एक माॅडल हलके में बदल गया था, जिसमें विश्वस्तरीय सड़कें, पुल और अन्य बुनियादी ढ़ांचे शामिल थे। यह बेहद दुर्भाग्यपूर्ण है कि पिछले सात सालों के दौरान सभी विकास कार्य बंद कर दिए गए हैं। आइए अब पहले लोकसभा और फिर विधानसभा चुनावों में आप पार्टी को वोट न देकर विकास के युग को वापिस लाने के लिए एकजुट हों।’’

अकाली दल अध्यक्ष के साथ पार्टी के जनरल सचिव मोहित गुप्ता, भुच्चो मंडी के हलका इंचार्ज मान सिंह गुरु, बठिंडा शहरी हलका इंचार्ज बबली ढ़िल्लों, स्त्री अकाली दल की अध्यक्ष बीबी हरगोबिंद कौर, जिला शहरी प्रधान बलकार सिंह बराड़ , जिला शहरी प्रधान राजविंदर सिंह, जिला यूथ प्रधान कमलदीप सिंह और हसरत मिडडूखेड़ा भी मौजूद थे।

……………………………………………….

Shiromani Akali Dal (SAD) president Sukhbir Singh Badal today demanded all five Aam Aadmi Party (AAP) ministers who had been earmarked to contest the forthcoming Lok Sabha elections resign from their ministries immediately in the interest of public welfare.

The SAD president, who received a phenomenal reception in both Bhucho Mandi and Bathinda Urban assembly constituencies as part of the party’s Punjab Bachao Yatra, said “the State cannot afford paralysis in governance due to the absence of these ministers from their offices for the next two and a half months. Also as key ministries including Agriculture, Health and Transport are involved the ministers – Dr Balbir Singh, Gurmeet Singh Khuddian, Gurmeet Singh Meet Hayer, Kuldeep Singh Dhaliwal and Laljit Singh Bhullar should resign from their posts immediately”.

Speaking about the AAP’s decision to field five ministers, Mr Sukhbir Badal said “AAP knows that it has lost political ground in the State after betraying each and every section of society. Now it has fallen back on fielding ministers in a desperate gambit to intimidate voters to secure their votes”. Asking Punjabis not to be daunted by such tactics, Mr Badal said “people should ask these ministers what they have done to better the lot of the common man in the last two years”. He said all the ministers had failed in their duty citing how the Agriculture minister had failed to ensure compensation for damaged crops to farmers. He said similarly the health minister was party to destruction of the rural health infrastructure by removing doctors and staff from the centres.

Speaking about the Punjab Bachao Yatra, Mr Badal thanked Punjabis for turning it into a storm. “This storm is sweeping across Punjab and will result in uprooting AAP from Punjab. The SAD is on its way to sweeping the State by winning all 13 Lok Sabha seats”. He also detailed how both the Congress and AAP had destroyed Punjab and its economy during the last seven years. “The Congress did not undertake a single infrastructure project during its five year tenure. The current AAP government has bankrupted the State by taking on a debt of Rs one lakh crore, much of which has been spent on spreading the wings of the party in other States”.

Stating that the SAD represented the aspirations of Punjabis and had always worked to fulfill them, Mr Badal said “former chief minister Parkash Singh Badal held Sangat Darshan programmes at your doorsteps to ensure your grievances were resolved on the spot. Biba Harsimrat Kaur has done yeoman service in the area and brought the prestigious AIIMS institute to Bathinda besides a Central University in the area. “You have witnessed how Bathinda and the entire parliamentary constituency was transformed into a model constituency during SAD tenure with world class roads, bridges and other infrastructure coming up in the constituency. It is a shame that all development work has been stopped during the last seven years. Let us now unite to bring back to era of development by voting out AAP first in the Lok Sabha and then in the assembly elections”, the SAD president added.

The SAD president was accompanied by Bhucho Mandi constituency incharge Mann Singh Guru, Bathinda Urban constituency incharge Babli Dhillon, Istri Akali Dal president Bibi Hargobind Kaur, district president Balkar Singh Brar, district urban president Rajwinder Singh, district youth president Kamaldeep Singh ,Hasrat Middukhera and party general secretary Mohit Gupta. EOM

You May Also Like

More From Author

+ There are no comments

Add yours