ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਦੇ ਅਪਮਾਨ ‘ਤੇ ਊਧਵ ਠਾਕਰੇ ਦਾ ਕੀ ਸਟੈਂਡ

Estimated read time 1 min read

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੀਡੀਆ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਰਹਿ ਕੇ ਵੀ ਰਾਸ਼ਟਰਵਾਦ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਅਤੇ ਦੇਸ਼ ਭਗਤੀ ਦੀ ਲਾਟ ਜਗਾਉਣ ਵਾਲੇ ਵੀਰ ਸਾਵਰਕਰ ਦਾ ਰਾਹੁਲ ਗਾਂਧੀ ਅਤੇ ਕਾਂਗਰਸ ਵਲੋਂ ਕੀਤਾ ਜਾ ਰਿਹਾ ਅਪਮਾਨ, ਇਹ ਬਹੁਤ ਹੀ ਮੰਦਭਾਗਾ ਤੇ ਨਿੰਦਨਯੋਗ ਹੈ ।

ਊਧਵ ਠਾਕਰੇ ਨੂੰ ਸਵਾਲ ਪੁੱਛਦਿਆਂ ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਦੇ ਅਪਮਾਨ ‘ਤੇ ਉਨ੍ਹਾਂ ਦਾ ਕੀ ਸਟੈਂਡ ਹੈ? ਇਸ ਬਾਰੇ ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਵੱਲੋਂ ਵੀਰ ਸਾਵਰਕਰ ਦੇ ਕੀਤੇ ਅਪਮਾਨ ‘ਤੇ ਊਧਵ ਠਾਕਰੇ ਚੁੱਪ ਕਿਉਂ ਹੈ ਇਹ ਰਹੱਸਮਈ ਬਇਆ ਹੋਇਆ ਹੈ ।ਉਹ ਸਿਰਫ ਸੱਤਾ ਦੇ ਲਾਲਚ ਵਿੱਚ ਅਜਿਹਾ ਕਰ ਰਹੇ ਹਨ। ਪਰ ਦੇਸ਼ ਇਹ ਸਭ ਕੁਝ ਦੇਖ ਰਿਹਾ ਹੈ।

ਰਾਹੁਲ ਗਾਂਧੀ ‘ਤੇ ਚੁਟਕੀ ਲੈਂਦਿਆਂ ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੇਸ਼ ਅਤੇ ਇਸ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਆਪਣੀਆਂ ਨਾਪਾਕ ਕੋਸ਼ਿਸ਼ਾਂ ਨੂੰ ਬੰਦ ਕਰਨਾ ਚਾਹੀਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣੀਆਂ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਵਿੱਚ ਇੱਕ ਫੈਸ਼ਨ ਬਣ ਗਿਆ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਹੁਲ ਗਾਂਧੀ ਲਗਾਤਾਰ ਧਰਮ ਦਾ ਅਪਮਾਨ ਕਰਦੇ ਹਨ, ਵਿਦੇਸ਼ੀ ਧਰਤੀ ‘ਤੇ ਦੇਸ਼ ਦਾ ਅਪਮਾਨ ਕਰਦੇ ਹਨ, ਦੇਸ਼ ਦੀਆਂ ਸੰਸਥਾਵਾਂ ਦਾ ਅਪਮਾਨ ਕਰਦੇ ਹਨ, ਅਜਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦਾ ਅਪਮਾਨ ਕਰਦੇ ਹਨ, ਫੌਜ ਦੀ ਬਹਾਦਰੀ ‘ਤੇ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਨੂੰ ਭਾਰਤ, ਭਾਰਤੀਅਤਾ, ਸਨਾਤਨ, ਹਿੰਦੂ, ਸੰਵਿਧਾਨ, ਸੰਸਥਾਵਾਂ ਆਦਿ ਨਾਲ ਕੀ ਸਮੱਸਿਆ ਹੈ?

ਤਰੁਣ ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਇੰਡੀ ਗੱਠਜੋੜ ਪੂਰੀ ਤਰ੍ਹਾਂ ਨਕਾਰਾਤਮਕ ਹੈ ਨਿਰਾਸ਼ਾ, ਅਤੇ ਹਤਾਸ਼ਾ ਦੀ ਰਾਜਨੀਤੀ ‘ਤੇ ਤੁਲਿਆ ਹੋਇਆ ਹੈ। ਉਸ ਕੋਲ ਲੋਕ ਹਿੱਤ ਵਿੱਚ ਦੇਸ਼ ਲਈ ਕੋਈ ਸਪੱਸ਼ਟ ਨੀਤੀ ਨਹੀਂ ਹੈ। ਉਨ੍ਹਾਂ ਨੂੰ ਆਪਣੀ ਇਟਾਲੀਅਨ ਐਨਕ ਉਤਾਰ ਕੇ ਅਤੇ ਭਾਰਤੀ ਐਨਕਾਂ ਰਾਹੀਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਹਨ।

You May Also Like

More From Author

+ There are no comments

Add yours