ਖਪਤਕਾਰਾਂ ਦੇ ਅਧਿਕਾਰਾਂ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨਾ ਜਰੂਰੀ

Estimated read time 1 min read

ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਡਾਇਰੈਕਟੋਰੇਟ ਆਫ ਮਾਰਕਿਟਿੰਗ ਐਂਡ ਇੰਸਪੈਕਸ਼ਨ, ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਪੰਜਾਬ ਮੰਡੀ ਬੋਰਡ ਦੇ ਸਹਿਯੋਗ ਨਾਲ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਅੱਜ ਕਿਸਾਨ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਬਤੌਰ ਮੁੱਖ ਮਹਿਮਾਨ ਅਤੇ ਸ੍ਰੀਮਤੀ ਪਦਮਾ ਪਾਂਡੇ, ਮੈਂਬਰ, ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਚੰਡੀਗੜ੍ਹ (ਯੂ.ਟੀ.) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਉਦਘਾਟਨ ਸ. ਹਰਚੰਦ ਸਿੰਘ ਬਰਸਟ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਨੂੰ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਮਿਲਾਵਟੀ ਖਾਣਾ ਖਾਉਣ ਕਰਕੇ ਲੋਕਾਂ ਵਿੱਚ ਬੀਮਾਰੀਆਂ ਵੱਧ ਰਹੀਆਂ ਹਨ। ਜਿਸ ਪ੍ਰਤੀ ਲੋਕਾਂ ਦਾ ਸੁਚੇਤ ਰਹਿਣਾ ਬਹੁਤ ਜਰੂਰੀ ਹੈ। ਮਿਲਾਵਟ ਕਰਨ ਵਾਲਿਆਂ ਖਿਲਾਫ਼ ਕਾਫੀ ਸਖ਼ਤ ਕਾਨੂੰਨ ਬਣੇ ਹੋਏ ਹਨ, ਪਰ ਅੱਜ ਮਿਲਾਵਟ ਕਰਨ ਵਾਲਿਆਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ ਅਤੇ ਉਨ੍ਹਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਵਧੇਰੇ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਪਿੰਡਾਂ ਦੇ ਲੋਕਾਂ ਅਤੇ ਇੰਸਟੀਚਿਊਟਸ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾਂ ਲਿਆਉਣੀ ਜਰੂਰੀ ਹੈ। ਕਿਉਂਕਿ ਇਹ ਲੋਕ ਆਪਣੇ ਹੱਕਾ ਬਾਰੇ ਜਾਣੂ ਨਹੀਂ ਹਨ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਨਾਮ ਦੇ ਨਾਲ ਹੁਣ ਤੱਕ ਪੰਜਾਬ ਰਾਜ ਦੀਆਂ 79 ਮੰਡੀਆਂ ਜੁੜ ਚੁੱਕੀਆਂ ਹਨ ਅਤੇ ਇਸ ਪੋਰਟਲ ਨਾਲ 2.17 ਲੱਖ ਕਿਸਾਨ, 8,948 ਆੜਤੀ, 2,876 ਖਰੀਦਦਾਰ ਅਤੇ 39 ਐਫ.ਪੀ.ਓਜ਼ ਰਜਿਸਟਰ ਹੋ ਚੁੱਕੇ ਹਨ। ਇਸ ਸਕੀਮ ਤਹਿਤ 11 ਜਿਨਸਾਂ (ਬਾਸਮਤੀ, ਮੱਕੀ, ਨਰਮਾ, ਮੂੰਗੀ, ਹਰੇ ਮਟਰ, ਆਲੂ, ਸ਼ਿਮਲਾ ਮਿਰਚ, ਕਿਨੂੰ, ਖਰਬੂਜਾ, ਲਿਚੀ ਅਤੇ ਸੂਰਜਮੁੱਖੀ) ਦੀ ਖਰੀਦ-ਵੇਚ ਆਨ-ਲਾਈਨ ਪੋਰਟਲ ਰਾਹੀਂ ਕੀਤੀ ਜਾਂਦੀ ਹੈ। ਸ. ਬਰਸਟ ਨੇ ਸਾਰਿਆਂ ਨੂੰ ਟੈਕਨਾਲੋਜੀ ਨਾਲ ਜੁੜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਨੂੰ ਰੋਕਣਾ ਬਹੁਤ ਜਰੂਰੀ ਹੈ ਅਤੇ ਉਹ ਇਸ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ।
ਸ੍ਰੀਮਤੀ ਪਦਮਾ ਪਾਂਡੇ ਨੇ ਖਪਤਕਾਰ ਸੁਰੱਖਿਆ ਐਕਟ ਅਤੇ ਖਪਤਕਾਰਾਂ ਦੇ ਅਧਿਕਾਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਗਮਾਰਕ ਇੱਕ ਸਰਕਾਰੀ ਟ੍ਰੇਡ ਮਾਰਕ ਹੈ ਤੇ ਜਿਸ ਬਾਰੇ ਸਾਰਿਆਂ ਨੂੰ ਜਾਣੂ ਹੋਣਾ ਚਾਹੀਦਾ ਹੈ। ਖਰੀਦਦਾਰੀ ਵੇਲੇ ਹਰ ਪ੍ਰੋਡਕਟ ਨੂੰ ਜਾਂਚ-ਪੜਤਾਲ ਤੋਂ ਬਾਅਦ ਹੀ ਖਰੀਦਣਾ ਚਾਹੀਦਾ ਹੈ। ਸ. ਸਵਰਨ ਸਿੰਘ, ਡੀ.ਜੀ.ਐਮ. ਮਾਰਕਿਟਿੰਗ, ਪੰਜਾਬ ਮੰਡੀ ਬੋਰਡ ਨੇ ਮਿਲਾਵਟਖੋਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰੀ ਮਨੋਜ ਕੁਮਾਰ, ਡਿਪਟੀ ਏ.ਐਮ.ਏ., ਡੀ.ਐਮ.ਆਈ., ਆਰ.ਓ., ਚੰਡੀਗੜ੍ਹ ਨੇ ਡਾਇਰੈਕਟੋਰੇਟ ਦੀਆਂ ਵੱਖ-ਵੱਖ ਸਕੀਮਾਂ ਐਗਮਾਰਕ, ਐਗਰੀਕਲਚਰਲ ਮਾਰਕੀਟਿੰਗ ਇੰਨਫ੍ਰਾਸਟਰਕਚਰ, ਮਰੀਨ, ਐਫ਼.ਪੀ.ਓ. ਸਕੀਮ ਦੇ ਨਾਲ-ਨਾਲ ਈ-ਨਾਮ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਪ੍ਰੋਡਕਟ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀ ਵੀ ਲਗਾਈ ਗਈ। ਅਖਿਰ ਵਿੱਚ ਸ. ਸਤਬੀਰ ਸਿੰਘ ਸੱਗੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ. ਮਨਜੀਤ ਸਿੰਘ, ਜੀ.ਐਮ. ਇੰਨਫੋਰਸਮੈਂਟ, ਸ. ਪਰਮਜੀਤ ਸਿੰਘ, ਚੀਫ਼ ਓਪਰੇਟਿੰਗ ਅਫ਼ਸਰ, ਸ੍ਰੀਮਤੀ ਭਜਨ ਕੌਰ, ਡੀ.ਜੀ.ਐਮ. ਅਸਟੇਟ, ਸ. ਅਜੈ ਪਾਲ ਸਿੰਘ ਬਰਾੜ, ਜਿਲ੍ਹਾਂ ਮੰਡੀ ਅਫ਼ਸਰ ਸਮੇਤ ਉੱਚ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹੇ।
………………………………………………………………………

कृषि एवं किसान कल्याण मंत्रालय, भारत सरकार, विपणन एवं निरीक्षण निदेशालय, क्षेत्रीय कार्यालय, चंडीगढ़ ने पंजाब मंडी बोर्ड के सहयोग से आज विश्व उपभोक्ता अधिकार दिवस के अवसर पर किसान भवन, सेक्टर-35, चंडीगढ़ में विशेष कार्यक्रम का आयोजन किया। इस मौके पर स. हरचंद सिंह बरसट, चेयरमैन, पंजाब मंडी बोर्ड ने मुख्य मेहमान और श्रीमति पद्मा पांडे, सदस्य, राज्य उपभोक्ता विवाद निवारण आयोग, चंडीगढ़ (यूटी) विशेष अतिथि के रूप में शामिल हुईं। कार्यक्रम का उद्घाटन स. हरचंद सिंह बरसट ने रिबन काट कर किया। इस दौरान उन्होंने सभी को विश्व उपभोक्ता अधिकार दिवस के महत्व के बारे में जानकारी दी।
पंजाब मंडी बोर्ड के चेयरमैन ने कहा कि मिलावटी खाने का सेवन करने से लोगों में बीमारियां बढ़ रही हैं। इसके प्रति लोगों का जागरूक होना बहुत जरूरी है। मिलावट करने वालों के खिलाफ बहुत सख्त कानून बने हुए हैं, लेकिन आज मिलावट करने वालों की संख्या बढ़ गई है और इन्हें रोकने के लिए सरकार की तरफ से प्रयास भी किए जा रहे हैं और लोगों को जागरूक भी किया जा रहा है। आज के समय में गांवों के लोगों और इंस्टीट्यूट्स में उपभोक्ताओं के अधिकारों के प्रति जागरूकता लाने की जरूरत है, क्योंकि ये लोग अपने अधिकारों के प्रति जागरूक नहीं हैं।
उन्होंने आगे बताया कि पंजाब राज्य की 79 मंडियां अब तक ई-नाम से जुड़ चुकी हैं और 2.17 लाख किसान, 8,948 आढ़ती, 2,876 खरीद्दार और 39 एफ.पी.ओज़ इस पोर्टल पर पंजीकृत हो चुके हैं। इस योजना के तहत 11 वस्तुओं (बासमती, मक्की, कपास, मूंग, हरा मटर, आलू, शिमला मिर्च, किन्नू, तरबूज, लीची और सूरचमुखी) की खरीद और बिक्री ऑनलाइन पोर्टल के माध्यम से की जाती है। स. बरसट ने सभी से टेक्नोलोजी से जुड़ने की अपील की। उन्होंने कहा कि मिलावटखोरी को रोकना बहुत जरूरी है और वह इसमें अपना पूरा सहयोग देंगे।
श्रीमति पद्मा पांडे ने उपभोक्ता संरक्षण अधिनियम और उपभोक्ताओँ के अधिकारों के बारे में विस्तार से जानकारी दी। उन्होंने कहा कि एगमार्क एक सरकारी ट्रेड मार्क है और इसकी जानकारी सभी को होनी चाहिए। खरीदारी करते समय हर उत्पाद जांच-पड़ताल के बाद ही खरीदना चाहिए। स. स्वर्ण सिंह, डी.जी.एम. मार्केटिंग, पंजाब मंडी बोर्ड ने मिलावट के बारे में विस्तार से जानकारी दी। श्री मनोज कुमार, डिप्टी ए.एम.ए., डी.एम.आई., आर.ओ., चंडीगढ़ ने निदेशालय की विभिन्न योजनाओं जैसे एगमार्क, एग्रीकल्चरल मार्केटिंग इंफ्रास्ट्रक्चर, मरीन, एफ.पी.ओ. स्कीम के साथ-साथ ई-नाम के बारे में जानकारी दी। इस अवसर पर विभिन्न कंपनियों द्वारा अपने उत्पादों की जानकारी देने के लिए प्रदर्शनी भी लगाई गई। अंत में स. सतबीर सिंह सग्गू ने सभी का धन्यवाद किया। इस मौके पर स. मंजीत सिंह संधू, जी.एम. इंफ्रोसमेँट, स. परमजीत सिंह, चीफ ओपरेटिंग अफसर, श्रीमती भजन कौर, डी.जी.एम. स्टेट, स. अजय पाल सिंह बराड़, जिला मंडी अधिकारी सहित वरिष्ठ अधिकारी एवं कर्मचारी उपस्थित रहे।
………………………………………………………………………

You May Also Like

More From Author

+ There are no comments

Add yours