ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ 2024-25 ਬਜਟ ਨੂੰ ਸਿਰਫ਼ ਕਿਤਾਬਚਾ ਹੀ ਨਹੀਂ, ਸਗੋਂ ਇੱਕ ਪਵਿੱਤਰ ਦਸਤਾਵੇਜ਼ ਕਰਾਰ ਦਿੰਦਿਆਂ ਕਿਹਾ ਕਿ ਇਹ ਬਜਟ ਇੱਕ ਪ੍ਰਗਤੀਸ਼ੀਲ, ਖੁਸ਼ਹਾਲ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਪੰਜਾਬ ਵਿਧਾਨ ਸਭਾ ਵਿੱਚ ਬਜਟ 2024-25 ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਪੇਸ਼ ਕੀਤੇ ਗਏ ਬਜਟ ਨੂੰ ਸੂਬੇ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਬਜਟ ਦੱਸਿਆ । ਉਨ੍ਹਾਂ ਕਿਹਾ ਕਿ ਸਿਹਤਮੰਦ ਲੋਕਤੰਤਰ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੇ ਸੁਝਾਵਾਂ ਅਤੇ ਵਿਚਾਰਾਂ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ, ਪਰ ਸਿਰਫ਼ ਮੀਡੀਆ ਦਾ ਧਿਆਨ ਖਿੱਚਣ ਲਈ ਬੇਲੋੜੀ ਆਲੋਚਨਾ ਕਰਨੀ ਮੰਦਭਾਗੀ ਗੱਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਜਟ ਸਿਰਫ਼ ਕਿਤਾਬਚਾ ਹੀ ਨਹੀਂ ਹੈ ਸਗੋਂ ਇਹ ਪੰਜਾਬ ਸਰਕਾਰ ਦੀ ਲੋਕਾਂ ਦੀ ਭਲਾਈ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਤੱਥਾਂ ਅਤੇ ਅੰਕੜਿਆਂ ਦਾ ਸੰਗ੍ਰਹਿ ਨਹੀਂ ਸਗੋਂ ਇਹ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਮਸੌਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਕੇ ਨਿੱਗਰ ਤੇ ਸਿਹਤਮੰਦ ਰਾਜਨੀਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਭਾਰਤੀ ਰਾਜਨੀਤੀ ਦੀ ਕਾਇਆਕਲਪ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਜਨੀਤੀ ਨੂੰ ਬਦਲਣ ਅਤੇ ਆਮ ਆਦਮੀ ਨੂੰ ਸਿਆਸੀ ਪਾਰਟੀਆਂ ਦੇ ਏਜੰਡੇ ’ਤੇ ਲਿਆਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੰਕਲਪ ਪੱਤਰਾਂ ਜਾਂ ਚੋਣ ਮਨੋਰਥ ਪੱਤਰਾਂ ਦੀ ਬਜਾਏ ਹੁਣ ਸਿਆਸੀ ਪਾਰਟੀਆਂ ਲੋਕਾਂ ਨੂੰ ਭਲਾਈ ਦੀਆਂ ਗਰੰਟੀਆਂ ਦੇ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਿਸੇ ਵੀ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੇ ਮੁਦੱਈ ਰਹੇ ਹਨ ਤਾਂ ਜੋ ਸਿਆਸੀ ਪਾਰਟੀਆਂ ਆਮ ਆਦਮੀ ਨਾਲ ਧੋਖਾ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਾਰ-ਵਾਰ ‘ਅੱਛੇ ਦਿਨ’ ਜਾਂ ‘ਮੈਂ ਚੌਕੀਦਾਰ ਹਾਂ’ ਦੱਸ ਕੇ ਗੁੰਮਰਾਹ ਕੀਤਾ ਗਿਆ ਹੈ ਅਤੇ ਹੁਣ ਮੇਰੇ ਪਰੀਜਨ (ਪਰਿਵਾਰ) ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਵਿੱਚ ਸੱਤਾ ਵਿੱਚ ਬੈਠੀ ਪਾਰਟੀ ਦੇ ਹੱਕ ਵਿੱਚ ਦਲ-ਬਦਲੀ ਵਿਰੋਧੀ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮਨੋਰਥ ਪੱਤਰ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗਾਰੰਟੀ ਦੇ ਕੇ ਅਰਵਿੰਦ ਕੇਜਰੀਵਾਲ ਦੇ ਵਿਜ਼ਨ ਦੀ ਨਕਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਫੁੱਟ ਪਾਊ ਰਾਜਨੀਤੀ ਨੂੰ ਨਕਾਰ ਕੇ ਮੁੱਲ ਅਧਾਰਤ ਰਾਜਨੀਤੀ ਦੀ ਸ਼ੁਰੂਆਤ ਕਰਕੇ ਰਾਜਨੀਤੀ ਵਿੱਚ ਇੱਕ ਨਵਾਂ ਬਦਲਾਅ ਲਿਆਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਜਟ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
…………………………………………………………
Terming that budget is not merely a booklet but it is a sacred document, the Punjab Chief Minister Bhagwant Singh Mann on Wednesday envisioned that the Budget 2024-25 will act as a catalyst for carving out a progressive, prosperous and vibrant Punjab.
Taking part in discussions on Budget 2024-25 at the floor of Punjab Vidhan Sabha, the Chief Minister said that the budget presented on Tuesday was the best ever budget of the state. He said that in healthy democracy the suggestions and ideas of the elected representatives are always welcomed but undue criticism just to attract the attention of the media is unfortunate. Bhagwant Singh Mann said that the budget is not only a booklet but it reflects the commitment of the state government about the welfare of the people and growth of Punjab.
The Chief Minister said that it is not a compilation of facts and figures but it is the roadmap of progress and prosperity of the state. He said that people must come and join healthy politics adding that youth has to play an important role in transformation of the Indian polity. Bhagwant Singh Mann said that the credit of transforming the politics and bringing common man on the agenda of the political parties goes to Arvind Kejriwal.
The Chief Minister said that instead of Sankalp Pattars or election manifestos, the political parties are now giving guarantees of welfare to the people. Bhagwant Singh Mann said that he had always been a votary of making the manifesto of any party into a legal document so that political parties may not dupe the common man. He said that people had been misled repeatedly by showing them ache din or that I am chowkidar and now saying my parijan (family) adding that similarly anti-defection law has been misused to favor the party in power at centre.
The Chief Minister said that instead of Sankalp Pattar the Union government led by PM Narendra Modi has copied the vision of Arvind Kejriwal by introducing a guarantee. He said that Arvind Kejriwal had brought a paradigm shift in politics by introducing value based politics by rejecting divisive politics. Bhagwant Singh Mann said that the budget is reflective of the commitment of the state government to ensure the well being of people.
The Chief Minister said that the state government has given more than 40,000 jobs to the youth of the state in various departments to empower the youth adding he urged the Speaker to provide the detailed facts about it to opposition. Likewise, he said that 2487 youth will be given government jobs on Thursday during a function at Sangrur. Bhagwant Singh Mann said that the opposition is unnecessary making hue and cry over the issue as they had never given government jobs to youth.
The Chief Minister said that they know well how to give free power, free education, free health services to people but the opposition has only mastered the art of running away from core issues. He said that the opposition particularly Congress is habitual of acting irresponsibly and just staging walk outs just to hog media limelight.
…………………………………………………………………….
पंजाब के मुख्यमंत्री भगवंत सिंह मान ने बुधवार को 2024- 25 बजट को सिर्फ़ पुस्तिका ही नहीं, बल्कि एक पवित्र दस्तावेज़ करार देते हुये कहा कि यह बजट एक प्रगतिशील, ख़ुशहाल और रंगीले पंजाब के निर्माण में अहम भूमिका निभाएगा।
पंजाब विधान सभा में बजट 2024-25 पर चर्चा में हिस्सा लेते हुये मुख्यमंत्री ने मंगलवार को पेश किये गए बजट को राज्य का अब तक का सबसे बढ़िया बजट बताया। उन्होंने कहा कि सेहतमंद लोकतंत्र में चुने हुए नुमायंदों के सुझावों और विचारों का हमेशा स्वागत किया जाता है, परन्तु सिर्फ़ मीडिया का ध्यान खींचने के लिए अनावश्यक आलोचना करना दुर्भाग्यपूर्ण बात है। भगवंत सिंह मान ने कहा कि यह बजट सिर्फ़ पुस्तिका ही नहीं है बल्कि यह पंजाब सरकार की लोगों की भलाई और विकास के प्रति वचनबद्धता को दर्शाता है।
मुख्यमंत्री ने कहा कि यह तथ्यों और आंकड़ों का संग्रह नहीं बल्कि यह राज्य की तरक्की और ख़ुशहाली का मसौदा है। उन्होंने कहा कि लोगों को आकर ठोस और सेहतमंद राजनीति में शामिल होना चाहिए और नौजवानों को भारतीय राजनीति के कायाकल्प में अहम भूमिका निभानी चाहिए। भगवंत सिंह मान ने कहा कि राजनीति को बदलने और आम आदमी को राजनैतिक पार्टियों के एजंडे पर लाने का सेहरा अरविन्द केजरीवाल को जाता है।
मुख्यमंत्री ने कहा कि संकल्प पत्रों या चुनाव घोषणा पत्रों की बजाय अब राजनैतिक पार्टियाँ लोगों को भलाई की गारंटियां दे रही हैं। भगवंत सिंह मान ने कहा कि वह हमेशा ही किसी भी पार्टी के चुनाव घोषणा पत्र को कानूनी दस्तावेज़ बनाने के पक्षधर रहे हैं जिससे राजनैतिक पार्टियाँ आम आदमी के साथ धोखा न कर सकें। उन्होंने कहा कि लोगों को बार- बार ‘ अच्छे दिन’ या ‘ मैं चौकीदार हूं’ बता कर गुमराह किया गया है और अब मेरे परिजन ( परिवार) कहा जा रहा है। उन्होंने कहा कि इसी तरह केंद्र में सत्ता में बैठी पार्टी के हक में दल बदली विरोधी कानून का दुरुपयोग किया गया है।
मुख्यमंत्री ने कहा कि घोषणा पत्र की बजाय प्रधानमंत्री नरेंद्र मोदी के नेतृत्व वाली केंद्र सरकार ने गारंटी दे कर अरविन्द केजरीवाल के विजन की नकल की है। उन्होंने कहा कि अरविन्द केजरीवाल विभाजनकारी राजनीति को नकार कर मूल्य आधारित राजनीति की शुरुआत करके राजनीति में एक नया बदलाव लाये हैं। भगवंत सिंह मान ने कहा कि यह बजट लोगों की भलाई को यकीनी बनाने के लिए राज्य सरकार की वचनबद्धता को दर्शाता है।
मुख्यमंत्री ने कहा कि राज्य सरकार ने नौजवानों के सशक्तिकरण के लिए राज्य के नौजवानों को अलग- अलग विभागों में 40,437 नौकरियाँ दीं हैं। इसी तरह उन्होंने बताया कि गुरूवार को संगरूर में एक समागम के दौरान 2487 नौजवानों को सरकारी नौकरियाँ दीं जाएंगी। भगवंत सिंह मान ने कहा कि विरोधी पक्ष इस मुद्दे पर अनावश्यक शौर मचा रहा है क्योंकि उन्होंने कभी भी नौजवानों को सरकारी नौकरियाँ नहीं दीं।
मुख्यमंत्री ने कहा कि वह लोगों को मुफ़्त बिजली, मुफ़्त शिक्षा, मुफ़्त सेहत सेवाएं देना अच्छी तरह जानते हैं, परन्तु विरोधी पक्ष को सिर्फ़ बुनियादी मुद्दों से भागने की कला में महारत हासिल है। उन्होंने कहा कि विरोधी पक्ष ख़ास तौर पर कांग्रेस को ग़ैर- जिम्मेदाराना काम करने की आदत है और सिर्फ़ मीडिया में मुख्य समाचार बटोरने के लिए वॉकआउट कर रही है। भगवंत सिंह मान ने कहा कि कांग्रेस अक्सर कहती है कि ‘ आप’ के कई विधायक उनके संपर्क में हैं जबकि यह हकीकत है कि वह एक दूसरे के संपर्क में नहीं हैं।
मुख्यमंत्री ने कहा कि लोग कांग्रेसी नेताओं के इस ग़ैर-जिम्मेदाराना व्यवहार को देख रहे हैं और वह दिन दूर नहीं जब उनको जल्दी ही राजनैतिक पदों से किनारे कर दिया जायेगा।
+ There are no comments
Add yours