ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਿਹਤ ਵਿਭਾਗ ਵੱਲੋਂ 10 ਮਾਰਚ ਤੋਂ 16 ਮਾਰਚ, 2024 ਤੱਕ ‘ਵਿਸ਼ਵ ਗਲੋਕੋਮਾ ਹਫ਼ਤਾ’ ਮਨਾਇਆ ਜਾਵੇਗਾ। ਇਹ ਜਾਣਕਾਰੀ ਵੀਰਵਾਰ ਨੂੰ ਇੱਥੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਦਿੱਤੀ।
ਮੰਤਰੀ ਨੇ ਇਸ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲਾਂ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ।
ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਸੂਬੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਇਹ ਜਾਗਰੂਕਤਾ ਪੋਸਟਰ ਵੰਡਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ।
ਰਾਜ ਦੇ ਸਿਹਤ ਢਾਂਚੇ ਦਾ ਕਾਇਆ- ਕਲਪ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਅਹਿਦ ਨੂੰ ਦੁਹਰਾਉਂਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਗਲੋਕੋਮਾ ਦਾ ਪਤਾ ਲਗਾਉਣ ਲਈ ਛੇ ਅਤਿ-ਆਧੁਨਿਕ ਮਸ਼ੀਨਾਂ (ਨਾਨ-ਕਾਂਟੈਕਟ ਟੋਨੋਮੀਟਰ) ਪੰਜਾਬ ਦੇ ਛੇ ਜ਼ਿਲ੍ਹਾ ਹਸਪਤਾਲਾਂ ਵਿੱਚ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਬਾਕੀ ਜ਼ਿਲਿ੍ਹਆਂ ਵਿੱਚ ਅਜਿਹੀਆਂ ਹੋਰ ਮਸ਼ੀਨਾ ਮੁਹੱਈਆ ਕਰਵਾਈਆਂ ਜਾ ਰਹੀਆ ਹਨ।
ਡਾ: ਬਲਬੀਰ ਸਿੰਘ, ਜੋ ਕਿ ਖੁਦ ਅੱਖਾਂ ਦੇ ਸਰਜਨ ਹਨ, ਨੇ ਕਿਹਾ ਕਿ ਮੋਤੀਆ ਦੁਨੀਆ ਵਿਚ ਇਰਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ। 90 ਪ੍ਰਤੀਸ਼ਤ ਮਾਮਲਿਆਂ ਵਿੱਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ ਕੇ ਅਤੇ ਢੁਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ,ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿੱਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜਾਅ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ ਇੱਕ ‘ਸਾਈਲੈਂਟ ਥੀਫ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ।
ਬਲਬੀਰ ਸਿੰਘ ਨੇ ਅੱਗੇ ਕਿਹਾ, “ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਡਾਕਟਰੀ ਸਥਿਤੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ, ਕੋਰਟੀਕੋਸਟੀਰੋਇਡ ਤਿਆਰੀਆਂ ਖਾਸ ਕਰਕੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਵਿਅਕਤੀ। ਅੱਖ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੋਕੋਮਾ ਹੋ ਸਕਦਾ ਹੈ। ਸ਼ੁਰੂਆਤੀ ਖੋਜ ਅਤੇ ਸਾਵਧਾਨੀ ਨਾਲ ਇਲਾਜ ਕਰਵਾਉਣ ਨਾਲ ਜ਼ਿਆਦਾਤਰ ਲੋਕਾਂ ਦੀ ਨਜ਼ਰ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।’’
ਜਿਕਰਯੋਗ ਹੈ ਕਿ ਲਗਭਗ 12 ਮਿਲੀਅਨ ਭਾਰਤੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ 1.2 ਮਿਲੀਅਨ ਇਸ ਕਾਰਨ ਅੰਨ੍ਹੇਪਣ ਦਾ ਸ਼ਿਕਾਰ ਹੋਏ ਹਨ। ਇਸ ਲਈ ਜੋਖਮ ਵਾਲੇ ਲੋਕਾਂ ਅਤੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਦੋ ਤੋਂ ਤਿੰਨ ਸਾਲ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਛੇ ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਗਲੋਕੋਮਾ ਪ੍ਰਬੰਧਨ ਵਿੱਚ ਗੰਭੀਰ ਚੁਣੌਤੀਆਂ ਹਨ ਜਿਵੇਂ: ਜਾਗਰੂਕਤਾ ਦੀ ਘਾਟ, ਅਣਪਛਾਤੇ ਅਤੇ ਇਲਾਜ ਵਿਹੂਣੇ ਮਾਮਲੇ, ਗਲੋਕੋਮਾ ਡਾਇਗਨੌਸਟਿਕ ਅਤੇ ਇਲਾਜ ਸੇਵਾਵਾਂ ਤੱਕ ਮਾੜੀ ਪਹੁੰਚ ਅਤੇ ਇਲਾਜ ਦੀ ਪਾਲਣਾ ਨਾਲ ਸਬੰਧਤ ਕਈ ਮੁੱਦੇ।
ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਐੱਨ.ਪੀ.ਸੀ.ਬੀ.ਐਂਡ.ਵੀ.ਆਈ. ਦੇ ਤਹਿਤ ਆਈਈਸੀ ਗਤੀਵਿਧੀਆਂ ਦੀ ਇੱਕ ਲੜੀਬੱਧ ਯੋਜਨਾ ਬਣਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਮੋਤੀਆ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਜਿਸ ਵਿੱਚ ਸਕੂਲਾਂ ਵਿੱਚ ਰੇਡੀਓ ਭਾਸ਼ਣ, ਜਾਗਰੂਕਤਾ ਭਾਸ਼ਣ/ਸੀਐਮਈ, ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ, ਭਾਸ਼ਣ, ਪੇਂਟਿੰਗ ਮੁਕਾਬਲੇ , ਵਾਕਾਥਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਸ਼ਾਮਲ ਹਨ।
ਇਸ ਦੌਰਾਨ ਮੰਤਰੀ ਨੇ ਆਮ ਲੋਕਾਂ ਨੂੰ ਇਸ ਹਫ਼ਤੇ ਲਗਾਏ ਜਾਣ ਵਾਲੇ ਮੁਫ਼ਤ ਜਾਂਚ ਕੈਂਪ ਵਿੱਚ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਅਤੇ ਗਕੋਮਾ ਦੀ ਰੋਕਥਾਮ ਲਈ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਅਤੇ ਸਟੇਟ ਪ੍ਰੋਗਰਾਮ ਅਫ਼ਸਰ ਐਨ.ਪੀ.ਸੀ.ਬੀ. ਅਤੇ ਵੀਆਈ ਡਾ: ਨੀਤੀ ਸਿੰਗਲਾ ਵੀ ਹਾਜ਼ਰ ਸਨ ।
…………………………
Taking forward the vision of Chief Minister Bhagwant Singh Mann to provide the best health facilities to the general public, the Punjab Health Department will be observing World Glaucoma Week from March 10 to March 16, 2024, said Health and Family Welfare Minister Dr Balbir Singh here on Thursday.
The Minister, while releasing the awareness posters in this regard, informed that as a part of this campaign, free Glaucoma check-up camps will be organised by the Punjab Health Department in District Hospitals, Sub-Divisional Hospitals and Government Medical Colleges during this week so that people suffering from glaucoma can be identified and treated in a timely manner.
He asked the concerned officials to distribute these awareness posters among all the health facilities of the state to sensitise people regarding the symptoms and treatment of Glaucoma.
Reiterating the Punjab Government’s resolve to transform the health infrastructure of the state, Dr Balbir Singh said that six ultra-modern machines (Non-Contact Tonometer) to detect Glaucoma have already been installed in six district hospitals of Punjab, while the process to provide these latest machines in all the districts is underway.
Dr Balbir Singh, who himself is an eye surgeon, said that glaucoma is the leading cause of irreversible blindness in the world. In 90 percent of cases, blindness due to glaucoma can be prevented with early detection and treatment. It is characterised by damage to the optic nerve due to an increase in eye pressure (intra-ocular pressure) leading to irreversible blindness. Glaucoma is sometimes called a silent thief of vision because it can cause irreparable damage without showing early symptoms. The patient will not be symptomatic till the disease has progressed to a moderate or advanced stage.
Dr Balbir Singh further said “Anyone can get glaucoma but certain people are at higher risk such as age above 60, family history, medical conditions like diabetes, high blood pressure, myopia, taking corticosteroid preparations especially eye drops for a long time. Eye injuries can also result in glaucoma. Early detection and careful lifelong treatment can maintain vision in most people.”
It is pertinent to mention here that approximately 12 million Indians suffer from the disease with 1.2 million are blind due to it. Therefore people at risk and those who are above 40 years of age should go for detailed eye examination every two to three years and people who are above the age of 65 must undergo an eye examination every six months.
The critical challenges in glaucoma management are low level of awareness, undetected and undiagnosed cases, poor access to glaucoma diagnostic and therapeutic services and issues related to compliance with treatment.
The Minister said the Health Department is planning a series of IEC activities under NPCB &VI to create awareness among the public about the prevention and control of glaucoma including radio talks, awareness talks/CMEs, nukkad nataks, awareness rallies, lectures, painting competitions in schools, walkathons and social media campaigns.
Meanwhile, the Minister also exhorted the general public to go for their eye examination at the free check-up camps to be organised this week and contribute to the prevention of glaucoma
Director Health and Family Welfare Dr Adarshpal Kaur and State Program Officer NPCB and VI Dr Neeti Singla were also present on this occasion.
+ There are no comments
Add yours