ਭਾਰਤੀਆ ਜਨਤਾ ਪਾਰਟੀ ਪੰਜਾਬ ਨੂੰ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਰਾਜਨੀਤਕ ਪਾਰਟੀ ਪੰਜਾਬ ਕਿਸਾਨ ਦਲ ਨੇ ਆਪਣਾ ਪੂਰਨ ਸਮਰਥਨ ਅਤੇ ਸ਼ਾਮਿਲ ਹੋਣ ਦਾ ਪੰਜਾਬ ਭਾਜਪਾ ਦਫਤਰ ਚੰਡੀਗੜ੍ਹ ‘ਚ ਐਲਾਨ ਕਰ ਦਿੱਤਾ।
ਪੰਜਾਬ ਕਿਸਾਨ ਦਲ ਦੇ ਕੌਮੀ ਪ੍ਰਧਾਨ ਰਣਜੀਤ ਸਿੰਘ ਸਰਾਂ ਨੇ ਕਿਹਾ ਕਿ ਭਾਰਤੀਆ ਜਨਤਾ ਪਾਰਟੀ ਦੀਆਂ ਕਿਸਾਨ ਪੱਖੀ ਵਿਕਾਸ ਸੋਚ ਸਮਝ ਤੋਂ ਪ੍ਰਭਾਵਿਤ ਹੋਣ ਕਾਰਨ ਅਸੀਂ ਆਪਣੇ ਸੰਗਠਨ ਦਾ ਪੰਜਾਬ ਕਿਸਾਨ ਦਲ ਦਾ ਭਾਜਪਾ ਵਿਚ ਸਮੂਲੀਅਤ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਹੈ।ਸ੍ਰ ਸਰਾਂ ਨੇ ਦੱਸਿਆ ਕਿ ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਦਾ ਜੀਵਨ ਪੱਧਰ ਸੁਧਾਰਨ ਲਈ ਕਿਸਾਨ ਹਿਤੈਸ਼ੀ ਪਾਰਟੀ ਦੀਆਂ ਪਾਲਿਸ਼ੀ ਪ੍ਰੋਗਰਾਮ ਤਹਿਤ ਕਿਸਾਨ ਖੁਸ਼ਹਾਲ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਰਾਜਨੀਤਿਕ ਦੀ ਮਿਲੀਭੁਗਤ ਨਾਲ ਮੋਦੀ ਸਰਕਾਰ ਨੂੰ ਜਾਣਬੁੱਝ ਕੇ ਬਦਨਾਮ ਕਰ ਰਹੇ ਹਨ। ਕਮਿਉਨਿਸਟ ਦਾ ਪ੍ਰਾਪੇਗੰਡਾ ਇਕ ਸ਼ਾਜਿਸ ਤਹਿਤ ਕਿਸਾਨਾ ਨੂੰ ਗੁੰਮਰਾਹ ਕਰ ਰਿਹਾ ਹੈ। ਸ੍ਰ ਸਰਾਂ ਨੇ ਦੱਸਿਆ ਕਿ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਦੀ ਪ੍ਰੇਰਨਾ ਸਦਕਾ ਪੰਜਾਬ ਕਿਸਾਨ ਦਲ ਦਾ ਭਾਰਤੀਆ ਜਨਤਾ ਪਾਰਟੀ ਸ਼ਾਮਿਲ ਦਾ ਸਾਥੀਆ ਸਮੇਤ ਦਾ ਫੈਸਲਾ ਕੀਤਾ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਅਸੀਂ ਬਹੁਤ ਖੁਸ਼ ਹਾਂ।
ਪਾਰਟੀ ਜਰਨਲ ਸਕੱਤਰ ਸ੍ਰ ਪਰਮਿੰਦਰ ਸਿੰਘ ਬਰਾੜ ਪੰਜਾਬ ਕਿਸਾਨ ਦਲ ਦੇ ਪ੍ਰਧਾਨ ਰਣਜੀਤ ਸਿੰਘ ਸਰਾਂ ਸਮੇਤ ਆਹੁਦੇਦਾਰ ਦਾ ਸ਼ਾਮਿਲ ਹੋਣ ਦਾ ਸਵਾਗਤ ਕਰਦਿਆ ਕਿਹਾ ਕਿ ਸਭ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਤੇ ਕੇਂਦਰ ਸਰਕਾਰ ਵਿਚ ਮੰਤਰੀ ਸ੍ਰੀ ਸੋਮ ਪ੍ਰਕਾਸ਼, ਸਹਿ ਇੰਚਾਰਜ ਸ੍ਰ ਨਰਿੰਦਰ ਸਿੰਘ ਰੈਣਾਂ,ਸੰਗਠਨ ਇੰਚਾਰਜ ਭਾਜਪਾ ਪੰਜਾਬ ਸ੍ਰੀ ਮੰਥਰੀ ਸ਼੍ਰੀ ਨਿਵਾਸਨਲੂ, ਸਬਾਕਾ ਸਪੀਕਰ ਸ੍ਰ ਚਰਨਜੀਤ ਸਿੰਘ ਅਟਵਾਲ,ਮੋਰਚਾ ਸੂਬਾਈ ਮੀਤ ਪ੍ਰਧਾਨ ਸ.ਪਰਮਜੀਤ ਸਿੰਘ, ਕਮਲ ਰੱਖੜਾ,ਹਨੀ ਮਹਿਮੀ,ਪੰਜਾਬ ਕਿਸਾਨ ਦਲ ਦੇ ਸੰਯੁਕਤ ਸਕੱਤਰ ਰਣਜੀਤ ਸਿੰਘ ਰਾਣਾ, ਜਰਨਲ ਸੈਕਟਰੀ ਗੁਰਮੇਲ ਸਿੰਘ, ਮੀਤ ਪ੍ਰਧਾਨ ਮਦਨ ਲਾਲ, ਮੀਡੀਆ ਇੰਚਾਰਜ ਪਰਮਿੰਦਰ ਸਿੰਘ ਬੱਸੀ ਯੂਥ ਪ੍ਰਧਾਨ ਪੰਜਾਬ ਇੰਜੀ: ਅੰਮਿ੍ਤਬੀਰ ਸਿੰਘ ਭੱਲਮਾਜਰਾ, ਬੱਬੂ ਸਿੰਘ ਬਾਜ਼ ਜਿਲ੍ਹਾ ਪ੍ਧਾਨ ਹੁਸ਼ਿਆਰਪੁਰ, ਬੰਟੀ ਸਿੰਘ ਬਾਜ਼ ਹਲਕਾ ਇੰਚਾਰਜ ਦਸੂਹਾ, ਸੁਖਚੈਨ ਸਿੰਘ ਹਲਕਾ ਇੰਚਾਰਜ ਬਟਾਲਾ ਆਦਿ ਸ਼ਾਮਿਲ ਸਨ ।
+ There are no comments
Add yours