ਰਾਹੁਲ ਗਾਂਧੀ ਇਟਲੀ ਦਾ ਚਸ਼ਮਾ ਲਾਹ ਕੇ ਦੇਖਣ, ਸੱਚ ਸਾਹਮਣੇ ਨਜਰ ਆਏਗਾ

Estimated read time 1 min read

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਹੁਲ ਗਾਂਧੀ ਵੱਲੋਂ ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਨੂੰ ਲੈ ਕੇ ਚੁੱਕੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅੱਤਵਾਦ ਨੂੰ ਰੋਕਣ, ਮਾਫੀਆ, ਦੰਗੇ, ਕਤਲ ਅਤੇ ਭ੍ਰਿਸ਼ਟਾਚਾਰ ਆਦਿ ਨੂੰ ਖਤਮ ਕਰਨ ਲਈ, ਸ਼ਾਂਤੀ ਸਥਾਪਿਤ ਕਰਨਾ, ਭਾਈਚਾਰਾ ਸਥਾਪਿਤ ਕਰਨਾ, ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਸਥਾਪਿਤ ਕਰਨਾ, ਵਿਕਾਸ ਦੀ ਸਥਾਪਨਾ ਕਰਨਾ, ਕੀ ਇਹ ਜੰਗਲ ਰਾਜ ਹੈ? ਕੀ ਸਦਭਾਵਨਾ ਨਾਲ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਰ ਦਾ ਨਿਰਮਾਣ ਜੰਗਲ ਰਾਜ ਹੈ? ਉੱਤਰ ਪ੍ਰਦੇਸ਼, ਜਿਸ ਨੂੰ ਤੁਸੀਂ ਬਿਮਾਰੂ ਸੂਬਾ ਕਹਿੰਦੇ ਸੀ, ਉਥੇ 2450 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਦਾ ਜਾਲ ਵਿਛਾਉਨਾ, 4000 ਕਿਲੋਮੀਟਰ ਸੜਕਾਂ ਦਾ ਜਾਲ ਵਿਛਾਉਨਾਂ, AIMS, IIM ਬਣਾਉਣਾ, ਐਕਸਪ੍ਰੈਸ ਹਾਈਵੇ ਬਣਾਉਣਾ, 35 ਲੱਖ ਗਰੀਬਾਂ ਨੂੰ ਘਰ ਦੇਣਾ, ਲੱਖਾਂ ਪਰਿਵਾਰਾਂ ਦਾ ਪੰਜ ਲਖ ਰੁਪਏ ਦਾ ਮੁਫਤ ਇਲਾਜ ਦੇਣਾ, ਮਹਿਲਾ ਸੈਲਫ ਹੈਲਪ ਗਰੁੱਪਾਂ ਰਾਹੀਂ 72 ਲੱਖ ਔਰਤਾਂ ਨੂੰ ਸਸ਼ਕਤ ਕਰਨਾ, ਕੀ ਇਹ ਜੰਗਲ ਰਾਜ ਹੈ?

You May Also Like

More From Author

+ There are no comments

Add yours