ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮਾਂ ਵੱਲੋਂ ਕਰਵਾਏ ਸਿਲਵਰ ਜੁਬਲੀ ਸੱਭਿਆਚਾਰਕ ਪ੍ਰੋਗਰਾਮ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

Estimated read time 1 min read

ਸਿਲਵਰ ਜੁਬਲੀ ਸਮਾਗਮ ‘ਬੋਲ ਪੰਜਾਬ ਦੇ-2024’ ਦੌਰਾਨ ਫ਼ਿਲਮ ਅਦਾਕਾਰਾ, ਗਾਇਕਾ ਅਤੇ ਮਾਡਲ ਨਿਸ਼ਾ ਬਾਨੋ ਨੇ ਆਪਣੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਲੋਕ ਨਾਚ ‘ਮਲਵਈ ਗਿੱਧਾ’ ਪੇਸ਼ ਕੀਤਾ ਗਿਆ। ਦਵਿੰਦਰ ਸਿੰਘ ਜੁਗਨੀ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਝੱਜ, ਕਮਲ ਸ਼ਰਮਾ, ਨਰਵਿੰਦਰ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ, ਗੌਰਵ, ਸਿਕੰਦਰ ਸਿੰਘ, ਬਲਵੰਤ ਸਿੰਘ ਭੰਗੂ, ਚਰਨਜੀਤ ਸਿੰਘ, ਲਖਵਿੰਦਰ ਸਿੰਘ ਲੱਖੀ, ਢੋਲੀ ਜਗਤਾਰ ਸਿੰਘ ਤੇ ਹੋਰਨਾਂ ਨੇ ਮਲਵਈ ਗਿੱਧੇ ਦੀਆਂ ਧਮਾਲਾਂ ਨਾਲ ਸਰੋਤਿਆਂ ਨੂੰ ਕੀਲਿਆ। ਇਸੇ ਤਰ੍ਹਾਂ ਉਮਾ ਰਾਣੀ, ਕੁਲਵਿੰਦਰ ਕੌਰ, ਮਨਦੀਪ ਕੌਰ, ਮੈਰੀ, ਨਰਿੰਦਰ ਕੌਰ, ਕੰਚਨ, ਗਗਨ, ਜਸਵੀਰ ਕੌਰ, ਹਰਪ੍ਰੀਤ ਕੌਰ, ਕੁਲਵੀਰ ਕੌਰ ਅਤੇ ਢੋਲੀ ਸੁਰਮੁੱਖ ਸਿੰਘ ਵੱਲੋਂ ਲੋਕ ਨਾਚ ‘ਲੁੱਡੀ’ ਪੇਸ਼ ਕੀਤਾ ਗਿਆ।

You May Also Like

More From Author

+ There are no comments

Add yours