ਪੰਜਾਬ ਮੰਡੀ ਬੋਰਡ ਵੱਲੋਂ 1146 ਕਰੋੜ ਰੁਪਏ ਦਾ ਸਾਲਾਨਾ ਬਜਟ ਪਾਸ

Estimated read time 1 min read

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਅੱਜ ਕਿਸਾਨ ਭਵਨ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਜਿਸ ਵਿੱਚ ਪੰਜਾਬ ਮੰਡੀ ਬੋਰਡ ਨਾਲ ਸਬੰਧਤ ਏਜੰਡਿਆਂ ਉੱਤੇ ਵਿਸਤਾਰ ਨਾਲ ਗੱਲਬਾਤ ਹੋਈ ਅਤੇ 1146 ਕਰੋੜ ਰੁਪਏ ਦਾ ਸਾਲਾਨਾ ਬਜ਼ਟ ਪਾਸ ਕੀਤਾ ਗਿਆ।
ਇਸ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਬਤੌਰ ਚੇਅਰਮੈਨ ਰਹਿਣਦਿਆਂ ਆਪਣੇ ਇੱਕ ਸਾਲ ਦਾ ਲੇਖਾ-ਜੋਖਾ ਵਿਸਤਾਰ ਨਾਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮੰਡੀ ਬੋਰਡ ਦਾ ਆਰ.ਡੀ.ਐਫ. ਰੋਕਣ ਕਰਕੇ ਪਿੰਡਾਂ ਦੀਆਂ ਲਿੰਕ ਸੜਕਾਂ, ਮੰਡੀਆਂ ਆਦਿ ਪੇਂਡੂ ਖੇਤਰਾਂ ਦਾ ਵਿਕਾਸ ਰੁਕਿਆ ਹੋਇਆ ਹੈ। ਇਸ ਲਈ ਮੰਡੀ ਬੋਰਡ ਦੀ ਆਮਦਨ ਵਧਾਉਣ ਲਈ ਬੀਤੇ ਇੱਕ ਸਾਲ ਵਿੱਚ ਵਿਸ਼ੇਸ਼ ਯੋਜਨਾਵਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਨੂੰ ਜੰਗੀ ਪੱਧਰ ਤੇ ਅਮਲ੍ਹੀ ਜਾਮਾਂ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸਦੇ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਖਾਲੀ ਪਏ ਪਲਾਟਾਂ ਦੀ ਬੋਲੀ ਕਰਵਾਈ ਜਾ ਰਹੀ ਹੈ ਅਤੇ ਨਵੀਂ ਆਧੁਨਿਕ ਫਲ ਅਤੇ ਸਬਜੀ ਮੰਡੀ, ਸੈਕਟਰ-65 ਏ ਮੋਹਾਲੀ ਵਿਖੇ ਜਿੱਥੇ ਹਾਲ ਹੀ ਵਿੱਚ ਰੈਗੂਲਰ ਮੋਨੀਟਰਇੰਗ ਕਰਦੇ ਹੋਏ 7 ਦੁਕਾਨਾਂ ਵੇਚੀਆ ਜਾ ਚੁੱਕੀਆਂ ਹਨ, ਊੱਥੇ ਹੀ ਯੂਜਰ ਚਾਰਜਿਜ ਦੇ ਠੇਕੇ ਦੀ ਰਕਮ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ, ਜਿੱਥੇ ਸਾਲ 2021-22 ਦੌਰਾਨ 24 ਲੱਖ ਰੁਪਏ ਅਤੇ ਸਾਲ 2022-23 ਦੌਰਾਨ 35 ਲੱਖ ਰੁਪਏ ਪ੍ਰਾਪਤ ਹੋਇਆ ਹੈ, ਉੱਥੇ ਹੀ ਆਗਾਮੀ ਵਿੱਤੀ ਸਾਲ 2024-25 ਦੌਰਾਨ ਠੇਕਾ ਤਕਰੀਬਨ 45 ਲੱਖ ਰੁਪਏ ਤੈਅ ਹੋਇਆ ਹੈ।
ਚੇਅਰਮੈਨ ਨੇ ਅੱਗੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਮਹਿਮਦਪੁਰ ਪਿੰਡ ਦੇ ਲੋਕਾਂ ਵੱਲੋਂ ਮੰਡੀ ਬੋਰਡ ਨੂੰ ਕੁੱਲ 83 ਵਿੱਘੇ ਜਮੀਨ ਦਾਨ ਦਿੱਤੀ ਗਈ ਹੈ, ਜਿੱਥੇ ਜਲਦ ਹੀ ਸਬ-ਯਾਰਡ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਰਾਹੀਂ ਵੀ ਆਮਦਨ ਵਿੱਚ ਵਾਧਾ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ। ਕਿਸਾਨਾਂ ਅਤੇ ਲੋਕਾਂ ਦੀ ਸਹੁਲਤ ਲਈ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਕਮਰਿਆਂ ਦੀ ਵੈਬ ਪੋਰਟਲ ਰਾਹੀਂ ਆਨਲਾਇਨ ਬੁਕਿੰਗ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਅਪ੍ਰੈਲ 2023 ‘ਚ ਆਮਦਨ 7,08,350 ਰੁਪਏ ਸੀ, ਉਥੇ ਜਨਵਰੀ 2024 ਮਹੀਨੇ ਤੱਕ ਇਹ ਵੱਧ ਕੇ 37,37,881 ਰੁਪਏ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਆਫ ਸੀਜ਼ਨ ਦੌਰਾਨ ਮੰਡੀਆਂ ਵਿੱਚ ਬਣੇ ਵੱਡੇ-ਵੱਡੇ ਕਵਰ ਸ਼ੈੱਡਾਂ ਵਿੱਚ ਇੰਨਡੋਰ ਖੇਡਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਜਿਸਦੀ ਸ਼ੁਰੂਆਤ ਮਾਰਕੀਟ ਕਮੇਟੀ ਰਾਮਪੁਰਾ ਫੂਲ ਵੱਲੋਂ ਮੰਡੀਆਂ ਵਿੱਚ ਬੱਚਿਆਂ ਨੂੰ ਸਕੇਟਿੰਗ ਦੀ ਟ੍ਰੇਨਿੰਗ ਦੇਣ ਦੇ ਨਾਲ ਕੀਤੀ ਗਈ ਹੈ ਅਤੇ ਇਸੇ ਤਰੀਕੇ ਨਾਲ ਖੇਡ ਵਿਭਾਗ ਨਾਲ ਗੱਲਬਾਤ ਕਰਕੇ ਹੋਰਨਾਂ ਮੰਡੀਆਂ ਵਿੱਚ ਵੀ ਖੇਡਾਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਨਾਲ ਹੀ ਆਫ ਸੀਜ਼ਨ ਦੌਰਾਨ ਲੋਕਾਂ ਨੂੰ ਮੰਡੀਆਂ ਦੇ ਕਵਰ ਸੈੱਡਾਂ ਨੂੰ ਪਾਰਟੀ, ਫੰਕਸ਼ਨ ਆਦਿ ਲਈ ਬਹੁਤ ਹੀ ਘੱਟ ਰੇਟਾਂ ਤੇ ਉਪਲਬਧ ਕਰਵਾਈਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਲਏ ਕਰੀਬ 2000 ਕਰੋੜ ਰੁਪਏ ਦੇ ਲੋਨ ਦੀਆਂ ਕਿਸ਼ਤਾਂ ਨੂੰ ਵੀ ਭਰਿਆ ਜਾ ਚੁੱਕਿਆ ਹਨ।
ਸ. ਬਰਸਟ ਨੇ ਦੱਸਿਆ ਕਿ ਇਸਤੋਂ ਇਲਾਵਾ ਮੰਡੀਆਂ ਵਿੱਚ ਏ.ਟੀ.ਐਮ. ਅਤੇ ਵਿਗਿਆਪਨਾ ਲਈ ਯੂਨੀਪੋਲ ਲਗਾਉਣਾ, ਮੰਡੀ ਬੋਰਡ ਦੀਆਂ ਕਲੋਨੀਆਂ ਵਿੱਚ ਖਾਲੀ ਪਏ ਮਕਾਨਾਂ ਨੂੰ ਕਿਰਾਏ ਤੇ ਦੇਣਾ, ਫ਼ਲ ਅਤੇ ਸਬਜੀ ਮੰਡੀਆਂ ਦੇ ਐਂਟਰੀ ਗੇਟਾਂ ਤੇ ਸੀ.ਸੀ.ਟੀ.ਵੀ. ਕੈਮਰੇ, ਬੂਮ ਬੈਰਿਅਰ ਅਤੇ ਇਲੈਕਟ੍ਰਾਨਿਕ ਕੰਡੇ ਲਗਾਉਣ, ਆਪਣੀ ਮੰਡੀਆਂ ਅਤੇ ਕਿਸਾਨ ਮੰਡੀਆਂ ਵਿੱਚ ਕਿਸਾਨਾਂ ਲਈ ਆਨ-ਲਾਈਨ ਰਜਿਸਟਰੇਸ਼ਨ ਅਤੇ ਪਹਿਚਾਨ ਪੱਤਰ ਬਣਾਉਣ ਲਈ ਵੈਬ ਪੋਰਟਲ ਲਾਂਚ ਕਰਨਾ, ਸ਼ਹੀਦ ਭਗਤ ਸਿੰਘ ਹਰਿਆਵਲ ਮੁਹਿੰਮ ਤਹਿਤ 33000 ਪੌਦੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਮਹਿਮਦਪੁਰ ਜਿਲ੍ਹਾਂ ਪਟਿਆਲਾ ਵੱਲੋਂ ਮੰਡੀ ਬਣਾਉਣ ਲਈ ਕੁੱਲ 83 ਵਿੱਘੇ ਜਮੀਨ ਪੰਜਾਬ ਮੰਡੀ ਬੋਰਡ ਨੂੰ ਦਾਨ ਦਿੱਤੀ ਗਈ, ਜਿੱਥੇ ਜਲਦ ਹੀ ਸਬਜੀ ਮੰਡੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੁਲਤ ਮਿਲੇਗੀ, ਉੱਥੇ ਹੀ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਸ ਮੌਕੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪਿੰਡ ਮਹਿਮਦਪੁਰ ਪੰਚਾਇਤ ਤੋਂ ਆਏ ਸੰਦੀਪ ਸਿੰਘ, ਤਰਨਤਾਰਨ ਸਿੰਘ, ਭਜਨ, ਸਿੰਘ ਵਾਲੀਆ, ਕੁਲਵੰਤ ਸਿੰਘ, ਚਰਨ ਸਿੰਘ, ਗੁਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਜਲਦ ਹੀ ਮਹਿਮਦਪੁਰ ਵਿਖੇ ਸਬ-ਯਾਰਡ ਬਣਾਉਣ ਦਾ ਭਰੋਸਾ ਦਵਾਇਆ ਗਿਆ। ਇਸ ਤੋਂ ਬਾਅਦ ਹਾੱਸਪੀਟੈਲਿਟੀ ਦਾ ਕੋਰਸ ਕਰਨ ਵਾਲੇ ਕਿਸਾਨ ਭਵਨ ਦੇ 30 ਮੁਲਾਜਿਮਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਮੀਟਿੰਗ ਵਿੱਚ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਸਕੱਤਰ, ਪੰਜਾਬ ਮੰਡੀ ਬੋਰਡ, ਸ. ਕੁਲਦੀਪ ਸਿੰਘ ਸਿਆਣ, ਅਧੀਨ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ. ਜਸਮਿੰਦਰ ਸਿੰਘ ਉਪ ਸਕੱਤਰ ਵਿੱਤ ਵਿਭਾਗ, ਸ. ਗੁਰਜੀਤ ਸਿੰਘ, ਵਧੀਕ ਡਾਇਰੈਕਟਰ, ਬਾਗਬਾਨੀ ਵਿਭਾਗ, ਸ. ਬੇਅੰਤ ਸਿੰਘ, ਸਹਾਇਕ ਮਾਰਕੀਟਿੰਗ ਅਫਸਰ, ਖੇਤੀਬਾੜੀ ਵਿਭਾਗ, ਸ. ਮਨਜੀਤ ਸਿੰਘ ਸੰਧੂ, ਜਨਰਲ ਮੈਨੇਜਰ, ਪੰਜਾਬ ਮੰਡੀ ਭਵਨ, ਮੋਹਾਲੀ, ਸ. ਤਰਵਿੰਦਰ ਸਿੰਘ ਚੋਪੜਾ, ਸਹਾਇਕ ਡਾਇਰੈਕਟਰ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਸ. ਗੁਰਪ੍ਰੀਤ ਸਿੰਘ, ਸੰਯੁਕਤ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀਜ਼, ਸ. ਗਗਨਦੀਪ ਸਿੰਘ, ਰਿਸਰਚ ਐਸੋਸੀਏਟ, ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ, ਸ. ਜਤਿੰਦਰ ਮੋਹਨ ਸਿੰਘ, ਹੈਡ ਇਕੋਨੋਮਿਕਸ ਸਟਡੀਜ਼, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਜੂਦ ਰਹੇ।

You May Also Like

More From Author

+ There are no comments

Add yours