18,000 ਤੋਂ ਵੱਧ PACS ਦਾ ਮੁਕੰਮਲ ਕੰਪਿਊਟਰੀਕਰਨ ਅੱਜ ਤੋਂ ਸ਼ੁਰੂ

Estimated read time 1 min read

ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਹਿਕਾਰਤਾ ਖੇਤਰ ਵਿੱਚ ਨਵਾਂ ਜੀਵਨ ਭਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਹੀ ਦੇਸ਼ ਭਰ ਦੇ ਸਹਿਕਾਰੀ ਖੇਤਰ ਦੇ ਵਰਕਰ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਅੱਗੇ ਆਪਣੀ ਮੰਗ ਰੱਖ ਰਹੇ ਹਨ ਕਿ ਸਹਿਕਾਰਤਾ ਲਈ ਵੱਖਰਾ ਮੰਤਰਾਲਾ ਬਣਾਇਆ ਜਾਵੇ ਪਰ ਸਾਲਾਂ ਤੋਂ ਇਸ ਨੂੰ ਪੂਰਾ ਕਰਨ ਲਈ ਕਿਸੇ ਨੇ ਵੀ ਕੁਝ ਨਹੀਂ ਕੀਤਾ ,ਮੰਗ ਨੂੰ ਅਣਡਿੱਠ ਕੀਤਾ। ਪਰ ਜਦੋਂ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ 70 ਸਾਲ ਪੁਰਾਣੀ ਮੰਗ ਮੰਨ ਲਈ ਅਤੇ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇੱਕ ਵੱਖਰੇ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਦੀ ਮੰਗ ਇਸ ਲਈ ਕੀਤੀ ਜਾ ਰਹੀ ਸੀ ਕਿਉਂਕਿ ਸਮੇਂ ਦੇ ਨਾਲ ਸਹਿਕਾਰੀ ਖੇਤਰ ਨੂੰ ਬਦਲਣਾ ਬਹੁਤ ਜ਼ਰੂਰੀ ਸੀ ।ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਨੂੰ ਪ੍ਰਸੰਗਿਕ ਰੱਖਣਾ ਹੋਵੇਗਾ, ਇਸ ਦਾ ਆਧੁਨਿਕੀਕਰਨ ਕਰਨਾ ਹੋਵੇਗਾ ਅਤੇ ਇਸ ਵਿੱਚ ਪਾਰਦਰਸ਼ਤਾ ਵੀ ਲਿਆਉਣੀ ਪਵੇਗੀ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਤੋਂ ਬਾਅਦ 35 ਮਹੀਨਿਆਂ ਵਿੱਚ ਮੰਤਰਾਲੇ ਵੱਲੋਂ ਹੁਣ ਤੱਕ 54 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੀਏਸੀਐਸ ਤੋਂ ਲੈ ਕੇ ਸਿਖਰ ਤੱਕ ਸਹਿਕਾਰੀ ਖੇਤਰ ਹਰ ਪਹਿਲੂ ਵਿੱਚ ਨਵੀਂ ਸ਼ੁਰੂਆਤ ਕਰਕੇ ਨਵੇਂ ਉਤਸ਼ਾਹ ਨਾਲ ਅੱਗੇ ਵੱਧ ਰਿਹਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਫੈਸਲੇ ਨਾਲ ਸਹਿਕਾਰਤਾ ਖੇਤਰ ਨੂੰ ਲਗਭਗ 125 ਸਾਲਾਂ ਬਾਅਦ ਨਵਾਂ ਜੀਵਨ ਮਿਲਿਆ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸਹਿਕਾਰਤਾ ਲਹਿਰ ਅਗਲੇ 125 ਸਾਲਾਂ ਤੱਕ ਦੇਸ਼ ਦੀ ਸੇਵਾ ਕਰਦੀ ਰਹੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਤੋਂ 18,000 ਤੋਂ ਵੱਧ PACS ਦਾ ਮੁਕੰਮਲ ਕੰਪਿਊਟਰੀਕਰਨ ਸ਼ੁਰੂ ਹੋ ਰਿਹਾ ਹੈ। ਇਸ ਦਾ ਟਰਾਇਲ ਰਨ ਹੋ ਚੁੱਕਾ ਹੈ, ਪੁਰਾਤਨ ਡੇਟਾ ਨੂੰ ਵੀ ਕੰਪਿਊਟਰਾਈਜ਼ਡ ਕੀਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਉਦਘਾਟਨ ਦੇ ਨਾਲ ਹੀ ਹਰ ਲੈਣ-ਦੇਣ ਕੰਪਿਊਟਰ ਦੀ ਵਰਤੋਂ ਕਰਨਾ ਸ਼ੁਰੂ ਕਰ ਦੇਵੇਗਾ।
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ 29 ਜੂਨ, 2022 ਨੂੰ ਕੇਂਦਰੀ ਮੰਤਰੀ ਮੰਡਲ ਕੋਲ 18,000 ਪੀ.ਏ.ਸੀ.ਐੱਸ. ਦੇ ਕੰਪਿਊਟਰੀਕਰਨ ਦਾ ਪ੍ਰਸਤਾਵ ਆਇਆ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਸ ਪ੍ਰਗਟਾਈ ਸੀ ਕਿ ਮੁਸ਼ਕਲ ਹੋਣ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ।ਸ਼੍ਰੀ ਸ਼ਾਹ ਨੇ ਕਿਹਾ ਕਿ ਬਹੁਤ ਹੀ ਘੱਟ ਸਮੇਂ ਵਿੱਚ 65,000 ਵਿੱਚੋਂ 18,000 PACS ਵਿੱਚ ਕੰਪਿਊਟਰੀਕਰਨ ਲਾਗੂ ਕੀਤਾ ਜਾ ਰਿਹਾ ਹੈ ਅਤੇ ਚੋਣਾਂ ਤੋਂ ਪਹਿਲਾਂ ਇਸਨੂੰ 30,000 PACS ਵਿੱਚ ਵੀ ਲਾਗੂ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਏਸੀਐਸ ਦਾ ਕੰਪਿਊਟਰੀਕਰਨ ਨਾ ਸਿਰਫ਼ ਪਾਰਦਰਸ਼ਤਾ ਲਿਆਵੇਗਾ ਅਤੇ ਇਨ੍ਹਾਂ ਦਾ ਆਧੁਨਿਕੀਕਰਨ ਕਰੇਗਾ ਸਗੋਂ ਵਪਾਰ ਦੇ ਕਈ ਮੌਕੇ ਵੀ ਪੈਦਾ ਕਰੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ PACS ਲਈ ਨਵੇਂ ਉਪ-ਨਿਯਮਾਂ ਬਣਾਏ ਹਨ ਅਤੇ ਦੇਸ਼ ਭਰ ਦੀਆਂ ਸਰਕਾਰਾ ਨੇ ਇਹਨਾਂ ਉਪ-ਨਿਯਮਾਂ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਹਨਾਂ ਨੂੰ ਲਾਗੂ ਕੀਤਾ ਹੈ ਭਾਵੇਂ ਇਹ ਰਾਜ ਸੂਚੀ ਵਿੱਚ ਇੱਕ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਉਪ-ਨਿਯਮਾਂ ਲਾਗੂ ਹੋਣ ਤੋਂ ਬਾਅਦ ਇੱਕ ਪੀਏਸੀਐਸ 20 ਤਰ੍ਹਾਂ ਦੇ ਨਵੇਂ ਕੰਮ ਕਰ ਸਕੇਗਾ। ਹੁਣ ਪੀਏਸੀਐਸ ਡੇਅਰੀ ਦਾ ਕੰਮ ਵੀ ਕਰ ਸਕੇਗੀ, ਨੀਲੀ ਕ੍ਰਾਂਤੀ ਵਿੱਚ ਵੀ ਸ਼ਾਮਲ ਹੋ ਸਕੇਗੀ, ਜਲ ਜੀਵਨ ਮਿਸ਼ਨ ਤਹਿਤ ਜਲ ਪ੍ਰਬੰਧਨ ਦਾ ਕੰਮ ਵੀ ਕਰ ਸਕੇਗੀ, ਭੰਡਾਰਨ ਸਮਰੱਥਾ ਵਧਾਉਣ ਵਿੱਚ ਵੀ ਯੋਗਦਾਨ ਪਾ ਸਕੇਗੀ। CSC ਵਜੋਂ ਕੰਮ ਕਰਨ ਦੇ ਯੋਗ, ਸਸਤੀਆਂ ਦਵਾਈਆਂ ਅਤੇ ਅਨਾਜ ਦੀਆਂ ਦੁਕਾਨਾਂ ਦਾ ਕੰਮ ਵੀ ਮਿਲੇਗਾ। ਪੈਟਰੋਲ ਪੰਪ ਖੋਲ੍ਹਣ ਦੇ ਨਾਲ-ਨਾਲ ਚਲਾ ਸਕਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਨਵੇਂ ਉਪ-ਨਿਯਮਾਂ ਦੇ ਜ਼ਰੀਏ, PACS ਨੂੰ ਕਈ ਕਾਰਜਾਂ ਨਾਲ ਜੋੜਨ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਹੁਣ ਉਨ੍ਹਾਂ ਦੇ ਕੰਪਿਊਟਰੀਕਰਨ ਦੇ ਕਾਰਨ, ਸਾਰੀਆਂ ਚੀਜ਼ਾਂ ਦੇ ਖਾਤਿਆਂ ਨੂੰ ਇੱਕ ਸਾਫਟਵੇਅਰ ਵਿੱਚ ਜੋੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਫਟਵੇਅਰ ਕਿਸਾਨਾਂ ਨਾਲ ਦੇਸ਼ ਦੀ ਹਰ ਭਾਸ਼ਾ ਅਤੇ ਪਿੰਡ ਦੀ ਭਾਸ਼ਾ ਵਿੱਚ ਗੱਲ ਕਰ ਸਕਦਾ ਹੈ।

You May Also Like

More From Author

+ There are no comments

Add yours